ਹੈਲੀਕਾਪਟਰ ਰਾਹੀਂ ਲਾੜੀ ਨੂੰ ਵਿਆਹੁਣ ਪੁੱਜਾ ਲਾੜਾ

Tags

ਦੀਨਾਨਗਰ ਦੇ ਮਸ਼ਹੂਰ ਪੈਲੇਸ ਤਾਜ ਹੈਰੀਟੇਜ 'ਚ ਅੱਜ ਚੱਲ ਰਹੇ ਵਿਆਹ ਸਮਾਗਮ ਦੀ ਖੁਸ਼ੀ ਦਾ ਮਾਹੌਲ ਉਸ ਵੇਲੇ ਦੁਗਣਾ ਹੋ ਗਿਆ ਜਦੋਂ ਜੰਮੂ ਕਸ਼ਮੀਰ ਦੇ ਕਠੂਆ ਦਾ ਵਸਨੀਕ ਇਕ ਬਿਜਨਸਮੈਨ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਲਈ ਹੈਲੀਕਾਪਟਰ ਰਾਹੀਂ ਬਰਾਤ ਲੈ ਕੇ ਪੁੱਜਾ। 


ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਰਿਵਾਰ ਚੰਗੇ ਕਾਰੋਬਾਰੀ ਹਨ ਅਤੇ ਲਾੜਾ ਪਾਰਸ ਮਹਿਤਾ ਜੰਮੂ ਕਸ਼ਮੀਰ ਦੇ ਕਠੂਆ ਜਿਲ੍ਹੇ ਦੇ ਪਿੰਡ ਫਲੋਟ ਦਾ ਰਹਿਣਾ ਵਾਲਾ ਹੈ ਅਤੇ ਲਾੜੀ ਸਮਾਇਲੀ ਪਠਾਨਕੋਟ ਜਿਲ੍ਹੇ ਦੇ ਕਸਬੇ ਬਮਿਆਲ ਦੀ ਵਸਨੀਕ ਹੈ। ਉਕਤ ਦੋਵਾਂ ਪਰਿਵਾਰਾਂ ਵੱਲੋਂ ਦੀਨਾਨਗਰ ਦੇ ਤਾਜ ਹੈਰੀਟੇਜ ਵਿਖੇ ਵਿਆਹ ਦਾ ਸਮਾਗਮ ਰੱਖਿਆ ਗਿਆ ਸੀ।
ਜਿੱਥੋਂ ਡੋਲੀ ਵੇਲੇ ਸਵੇਰੇ ਦੁਲਹਨ ਅਪਣੇ ਦੁਲਹੇ ਦੇ ਨਾਲ ਹੈਲੀਕਾਪਟਰ ਚ ਸਵਾਰ ਹੋ ਕੇ ਅਪਣੇ ਸਹੁਹੇ ਘਰ ਕਠੂਆ ਨੇੜਲੇ ਪਿੰਡ ਫਲੋਟ ਲਈ ਰਵਾਨਾ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਲਾੜੇ ਪਾਰਸ ਮਹਿਤਾ ਨੇ ਕਿਹਾ ਕਿ ਉਸਨੇ ਇਸ ਦਿਨ ਨੂੰ ਯਾਦਗਾਰ ਬਨਾਉਣ ਲਈ ਇਕ ਯਤਨ ਕੀਤਾ ਹੈ ਤਾਂ ਕਿ ਇਹ ਦਿਨ ਉਹਨਾਂ ਦੀ ਜਿੰਦਗੀ ਦਾ ਬੇਹਤਰੀਨ ਦਿਨ ਬਣ ਜਾਵੇ।
ਜਦੋਂਕਿ ਲਾੜੀ ਸਮਾਇਲੀ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੀ ਜਿੰਦਗੀ ਦਾ ਇਹ ਪਲ ਖੂਬਸੂਰਤ ਤੇ ਯਾਦਗਾਰ ਹੋਵੇ ਅਤੇ ਉਹ ਖੁਸ਼ਨਸੀਬ ਹੈ ਕਿ ਉਸਦੀ ਡੋਲੀ ਹੈਲੀਕਾਪਟਰ ਰਾਹੀਂ ਅਪਣੇ ਸਹੁਰੇ ਘਰ ਜਾ ਰਹੀ ਹੈ।