ਸਿੱਧੂ ਮੂਸੇਵਾਲੇ ਨੇ ਸਿੱਪੀ ਗਿੱਲ ਦੀ ਲਲਕਾਰ ਦਾ ਦਿੱਤਾ ਸਿੱਧਾ ਜਵਾਬ

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਕਦੇ ਚਮਕਾ ਵਾਂਗ ਸਵੇਰੇ ‘ਤੇ ਕਦੇ ਹਨੇਰੇ ਵਰਗਾ ਆ,ਮੈਨੂੰ ਲੱਗਦਾ ਰਹਿੰਦਾ ਮਾਂ ਜਮਾ ਮੈਂ ਤੇਰੇ ਵਰਗਾ ਆਂ”। ਸਿੱਧੂ ਮੂਸੇਵਾਲਾ ਨੇ ਇਹ ਕੈਪਸ਼ਨ ਲਿਖਦੇ ਹੋਏ ਨਾਲ ਹੀ ਹੈਸ਼ ਟੈਗ ਕੀਤਾ ਰੱਬ । ਪੰਜਾਬੀ ਇੰਡਸਟਰੀ ‘ਚ ਧੱਕ ਪਾਉਣ ਵਾਲੇ ਇਸ ਗਾਇਕ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਲਿਆ ਹੈ ਅਤੇ ਕਈ ਫ਼ਿਲਮਾਂ ‘ਚ ਉਹ ਕੰਮ ਕਰ ਰਹੇ ਨੇ । ਯੈੱਸ ਆਈ ਐੱਮ ਸਟੂਡੈਂਟ ‘ਚ ਵੀ ਉਹ ਅਦਾਕਾਰੀ ਕਰਦੇ ਹੋਏ ਵਿਖਾਈ ਦੇਣਗੇ । ਇਸ ਤੋਂ ਇਲਾਵਾ 2020 ‘ਚ ਉਹ ਕਈ ਹਿੱਟ ਗੀਤ ਲੈ ਕੇ ਆ ਰਹੇ ਹਨ।

ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਗੀਤ ਧੱਕਾ ‘ਚ ਵੀ ਕੀਤਾ ਹੈ । ਸਿੱਧੂ ਮੂਸੇਵਾਲਾ ਦਾ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਹੈ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸਿੱਧੂ ਮੂਸਕੇਵਾਲਾ ਅਕਸਰ ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੇ ਗੀਤ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦਾ ਗੀਤ ਧੱਕਾ ਆਇਆ ਹੈ ,ਜੋ ਕਿ ਅਫ਼ਸਾਨਾ ਖ਼ਾਨ ਦੇ ਨਾਲ ਸੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਪ੍ਰਿਯੰਕਾ ਤੇ ਰਾਹੁਲ ਦੇਣਗੇ ਸਿੱਧੂ ਨੂੰ ਵੱਡੀ ਜਿੰਮੇਵਾਰੀ, ਵਿਧਾਇਕਾਂ ਨੇ ਵੀ ਪਾਏ ਸਿੱਧੂ ਵੱਲ ਚਾਲੇ

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਨੇ ਭਾਰਤ ਬਚਾਓ ਰੈਲੀ ਰੱਖੀ ਸੀ। ਇਸ ਮੌਕੇ ਪਾਰਟੀ ਵੱਲੋਂ ਵੱਡੇ ਲੀਡਰਾਂ ਨੂੰ ਰੈਲੀ ਵਿਚ ਆਉਣ ਲਈ ਕਿਹਾ ਸੀ। ਕਾਂਗਰਸ ਆਲਾਕਮਾਨ ਨੇ ਸਿੱਧੂ ਨੂੰ ਪ੍ਰਚਾਰ ਕਰਨ ਲਈ ਹੈਲੀਕਪਟਰ ਵੀ ਦਿੱਤਾ ਹੋਇਆ ਸੀ ਲੇਕਿਨ 2019 ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਜਿਥੇ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਉਥੇ ਹੀ ਸਿੱਧੂ ਨੂੰ ਵੀ ਕਿਨਾਰੇ ਕੀਤਾ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਦਾ ਨਾਂ ਕਾਂਗਰਸ ਦੇ ਸਟਾਰ ਪ੍ਰਚਾਰਕਾ ਦੀ ਸੂਚੀ ਚ ਸ਼ਾਮਿਲ ਨਹੀਂ ਕੀਤਾ ਗਿਆ।

ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਇਸ ਰੈਲੀ ਨੂੰ ਕੇਂਦਰ ਸਰਕਾਰ ਖਿਲਾਫ ਰੱਖਿਆ ਗਿਆ ਸੀ ਪਰ ਇਸ ਰੈਲੀ ਵਿਚ ਰਾਹੁਲ-ਪ੍ਰਿਯੰਕਾ ਦੇ ਕਰੀਬੀ ਮੰਨੇ ਜਾਂਦੇ ਨਵਜੋਤ ਸਿੱਧੂ ਨਹੀਂ ਆਏ। ਸਿੱਧੂ ਰੈਲੀ ਵਿਚ ਕਿਉਂ ਨਹੀਂ ਆਏ, ਇਹ ਅਜੇ ਸਾਫ ਨਹੀਂ ਹੋ ਸਕਿਆ ਪਰ ਜਾਣਕਾਰੀ ਮੁਤਾਬਕ ਸਿੱਧੂ ਨੂੰ ਰੈਲੀ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ, ਰਾਹੁਲ ਗਾਂਧੀ ਤੋਂ ਬਾਅਦ ਸਭ ਤੋਂ ਜਿਆਦਾ ਦੇਸ਼ ਭਰ ਵਿਚ ਰੈਲੀਆਂ ਕਰ ਰਹੇ ਸਨ। ਹਰ ਸੂਬੇ ਵਿਚ ਚੋਣ ਪ੍ਰਚਾਰ ਵਿਚ ਸਿੱਧੂ ਦੀ ਡਿਮਾਂਡ ਰਹਿੰਦੀ ਸੀ। 

ਦੋ ਹੋਰ ਲੀਡਰਾਂ ਦੀ ਟਾਟਾ ਬਾਏ ਬਾਏ !, ਅਕਾਲੀ ਦਲ ਨੂੰ ਵੱਡਾ ਝਟਕਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਨਾ ਤਾਂ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਸ਼ਾਮਲ ਹੋਏ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਕਰਵਾਏ ਸਮਾਗਮ 'ਚ ਸ਼ਾਮਲ ਹੋਏ। ਦਰਅਸਲ ਸੁਖਦੇਵ ਢੀਂਡਸਾ ਵਲੋਂ ਬਾਦਲ ਪਰਿਵਾਰ ਖਿਲਾਫ ਖੋਲ੍ਹੇ ਗਏ ਮੋਰਚੇ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਪਰਮਿੰਦਰ ਢੀਂਡਸਾ ਆਪਣੇ ਪਿਤਾ ਨਾਲ ਟਕਸਾਲੀ ਅਕਾਲੀਆਂ ਦੇ ਸਮਾਗਮ ਵਿੱਚ ਪਹੁੰਚ ਸਕਦੇ ਹਨ। ਪਰ ਪਰਮਿੰਦਰ ਢੀਂਡਸਾ ਨੇ ਦੋਹਾਂ ਸਮਾਗਮਾਂ ਵਿੱਚ ਨਾ ਪਹੁੰਚ ਕੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

ਅੱਜ ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਬਾਅਦ ਦੇ ਪ੍ਰਧਾਨ ਬਣਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰ ਉਹ ਕੁਝ ਨਹੀਂ ਬੋਲਣਗੇ।ਇਹ ਦੋਵੇਂ ਸਮਾਗਮ ਹੀ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ। ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਅਤੇ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ ਨਾ ਸ਼ਾਮਲ ਹੋਣ ਦੀ ਸਿਆਸੀ ਗਲਿਆਰਿਆਂ 'ਚ ਕਾਫ਼ੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਢੀਂਡਸਾ ਤੋਂ ਇਲਾਵਾ ਇਜਲਾਸ 'ਚੋਂ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਗ਼ੈਰ ਹਾਜ਼ਰ ਰਹੇ।

ਸੁਖਦੇਵ ਸਿੰਘ ਢੀਂਡਸਾ ਹੋਇਆ ਸਿੱਧਾ, ਬ੍ਰਹਮਪੁਰਾ ਨਾਲ ਮਿਲ ਕੇ ਬਾਦਲਾਂ ਦੀ ਲਾਈ ਪੂਰੀ ਝੰਭ

ਅਕਾਲੀ ਦਲ ਟਕਸਾਲੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, "ਜਦੋਂ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਸੀ ਤਾਂ ਮੈਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ ਤੇ ਇਨ੍ਹਾਂ ਨੂੰ ਅਸਤੀਫ਼ਾ ਦੇਣ ਚਾਹੀਦਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ। ਗੁੱਸੇ ਵਿੱਚ ਆ ਕੇ ਦੋਵਾਂ ਪਿਓ-ਪੁੱਤਾਂ ਨੇ ਕਿਹਾ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣਗੇ।" ''ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਅਕਾਲ ਤਖਤ ਸਾਹਿਬ 'ਤੇ ਜਾ ਕੇ ਇਹ ਕਹੋ ਕਿ ਮੈਂ ਸਭ ਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ ਵੀ ਤੇ ਮਾਫ਼ੀ ਵੀ ਮੰਗਵਾਵਾਂਗੇ।''

''ਮਾਫ਼ੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਕਾਲ ਤਖ਼ਤ ਤੋਂ ਮੰਗੀ ਸੀ ਉਨ੍ਹਾਂ ਨੇ ਤਾਂ ਵੋਟਾਂ ਵੀ ਨਹੀਂ ਲੈਣੀਆਂ ਸੀ।'' "ਸਾਡਾ ਕੋਈ ਕਸੂਰ ਨਹੀਂ ਸੀ। ਪਾਰਟੀ ਵਿੱਚ ਆਵਾਜ਼ ਚੁੱਕਣ ਵਾਲਿਆਂ ਨੂੰ ਬਾਹਰ ਕੱਢਿਆ ਜਾਂਦਾ ਸੀ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਤੇ ਕਿਹਾ ਕਿ ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿਣ ਦੇਣਾ। ਸ਼੍ਰੋਮਣੀ ਅਕਾਲੀ ਦਲ ਦਾ ਉਹ ਬਣਾਉਣਾ ਹੈ ਜਿਵੇਂ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ।"

ਹੁਣ ਕੈਪਟਨ ਨੇ ਸਿੱਖਾਂ ਦੀ ਨਾਲ ਕੀਤਾ ਮਾੜਾ. ਮਨਜਿੰਦਰ ਸਿਰਸੇ ਨੇ ਕਰ ਦਿੱਤੇ ਖੁਲਾਸੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਟੀਜ਼ਨਸ਼ਿਪ ਬਿੱਲ ਪੰਜਾਬ ‘ਚ ਲਾਗੂ ਨਾ ਕਰਨ ਦੇ ਕੀਤੇ ਐਲਾਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਅਤੇ ਆਖਿਆ ਕਿ ਇਕ ਵਾਰ ਫਿਰ ਉਹਨਾਂ ਨੇ ਸਿੱਖਾਂ ਨਾਲ ਬਹੂਤ ਹੀ ਮਾੜਾ ਕੀਤਾ ਹੈ ਤੇ ਸਾਬਤ ਕੀਤਾ ਹੈ ਕਿ ਉਹ ਅਸਲ ਕਾਂਗਰਸੀ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਐਲਾਨ ਤੋਂ ਦੁੱਖ ਪੁੱਜਾ ਹੈ ਕਿਉਂਕਿ ਸਿੱਖ ਭਾਈਚਾਰੇ ਨੂੰ ਇਸ ਸਿਟੀਜ਼ਨਸ਼ਿਪ ਬਿੱਲ ਦਾ ਸਭ ਤੋਂ ਵੱਧ ਲਾਭ ਹੋਣਾ ਸੀ।

ਇਥੇ ਜਾਰੀ ਕੇਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੋਂ ਅਫਗਾਨਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਆਏ ਸਿੱਖ ਪਰਿਵਾਰ, ਜੋ ਭਾਰਤੀ ਨਾਗਰਿਕਤਾ ਦੀ ਉਡੀਕ ਕਰ ਰਹੇ ਸਨ, ਨੂੰ ਆਸ ਜਗੀ ਸੀ ਕਿ ਆਖਿਰਕਾਰ ਉਹਨਾਂ ਨੂੰ ਉਹ ਨਾਗਰਿਕਤਾ ਹੁਣ ਮਿਲ ਜਾਵੇਗੀ ਜੋ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਉਹਨਾਂ ਨੂੰ ਨਹੀਂ ਦਿੱਤੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਥੇ ਗਾਂਧੀ ਪਰਿਵਾਰ ਦੇ ਕੁਝ ਵਫਾਦਾਰ ਵੀ ਰਹਿੰੇਦ ਹਨ ਜੋ ਗਾਂਧੀ ਪਰਿਵਾਰ ਦੇ ਹੁਕਮਾਂ ‘ਤੇ ਸਿੱਖਾਂ ਲਈ ਕਿਸੇ ਵੀ ਰਾਹਤ ਦਾ ਵਿਰੋਧ ਕਰਨ ਲਈ ਪੱਬਾਂ ਭਾਰ ਰਹਿੰਦੇ ਹਨ। 

ਦੇਖੋ ਪੰਜਾਬ ਵਿੱਚ ਕਦੋਂ ਰੁਕੇਗਾ ਮੀਂਹ ਤੇ ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਬਾਰਸ਼ ਤੇ ਤੇਜ਼ ਹਨ੍ਹੇਰੀ ਨੇ ਪੰਜਾਬ ਦਾ ਪਾਰਾ ਡੇਗ ਦਿੱਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੰਘੀ ਰਾਤ ਵੀ ਬਾਰਸ਼ ਹੁੰਦੀ ਰਹੀ। ਇਸ ਦੇ ਨਾਲ ਹੀ ਤੇਜ਼ ਹਵਾ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ 11 ਤੋਂ 13 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਲਈ ਅੱਜ ਵੀ ਬਾਰਸ਼ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ।

ਮੌਸਮ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ।  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ।  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਇਸ ਵਾਰ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਬਾਰਸ਼ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਘਟ ਕੇ 12 ਤੋਂ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।

ਭਗਵੰਤ ਮਾਨ ਨੇ ਸੰਸਦ ਵਿੱਚ ਵਧਾਇਆ ਪੰਜਾਬੀ ਮਾਂ ਬੋਲੀ ਦਾ ਮਾਣ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਰੇਤ ਮਾਫ਼ੀਆ ਵਿਰੁੱਧ ਮੋਹਾਲੀ ਵਿੱਚ ਦਿੱਤੇ ਧਰਨੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰੇਤ ਮਾਫ਼ੀਆ ਦੇ ਫਾਊਂਡਰ ਮੈਂਬਰਾਂ ਵੱਲੋਂ ਰੇਤ ਮਾਫ਼ੀਆ ਅਤੇ ਗੁੰਡਾ ਪਰਚੀ ਵਿਰੁੱਧ ਹੀ ਧਰਨਾ ਇੰਜ ਜਾਪਦਾ ਹੈ, ਜਿਵੇਂ ਤਾਲਿਬਾਨ ਸ਼ਾਂਤੀ ਅਤੇ ਅਹਿੰਸਾ ਲਈ ਮੋਮਬੱਤੀ ਮਾਰਚ ਕੱਢ ਰਹੇ ਹੋਣ। ਭਗਵੰਤ ਮਾਨ ਨੇ ਕਿਹਾ ਕਿ ਧਰਨੇ ਲਗਾਉਣ ਦਾ ਅਸਲੀ ਕਾਰਨ ਕਾਂਗਰਸੀਆਂ ਨਾਲ ਰੇਤ ਮਾਫ਼ੀਆ ਵਿੱਚ ਆਪਣਾ ਹਿੱਸਾ ਵਧਾਉਣ ਲਈ ਦਬਾਅ ਪਾਉਣਾ ਹੈ।

ਉਨਾਂ ਕਿਹਾ ਕਿ ਪੰਜਾਬ ਅੰਦਰ ਸਭ ਨੂੰ ਪਤਾ ਹੈ ਕਿ ਕਾਂਗਰਸੀ, ਅਕਾਲੀ (ਬਾਦਲ) ਅਤੇ ਭਾਜਪਾ ਵਾਲੇ ਵਾਰੀਆਂ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ। ਇਨਾਂ ਵਿੱਚੋਂ ਜੋ ਵੀ ਸੱਤਾ ਉੱਤੇ ਕਾਬਜ਼ ਹੁੰਦਾ ਹੈ, ਉਹ ਵੱਡੇ ਸ਼ੇਅਰ (ਹਿੱਸੇਦਾਰੀ) ਨਾਲ ਸੰਬੰੰਧਿਤ ਮਾਫ਼ੀਆ ਦੀ ਕਮਾਨ ਸੰਭਾਲ ਲੈਂਦਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਵਿੱਚ ਰੇਤ ਮਾਫ਼ੀਆ ਦੀਆਂ ਸੰਗਠਨਾਤਮਕ ਤਰੀਕੇ ਨਾਲ ਜੜਾਂ ਪੰਜਾਬ ਵਿੱਚ ਲਗਾਈਆਂ ਸਨ, ਰੇਤ ਮਾਫ਼ੀਆਂ ਦੇ ਉਹੀ ਪਿਤਾਮਾ (ਫਾਊਂਡਰ) ਅੱਜਕੱਲ ਰੇਤ ਮਾਫ਼ੀਆ ਤੇ ਗੁੰਡਾ ਪਰਚੀ ਵਿਰੁੱਧ ਹੀ ਧਰਨੇ ਲਾਉਣ ਦੇ ਖੇਖਣ ਕਰਨ ਲੱਗੇ ਹਨ।