ਮੱਝ ਚੋਰਾਂ ਨੇ ਚੜ੍ਹਦੀ ਸਵੇਰ ਹੀ ਕਰਤਾ ਕਾਰਨਾਮਾ, ਵੀਡੀਓ ਹੋਈ ਕੈਮਰੇ ‘ਚ ਕੈਦ

Tags

ਕਰੀਬ ਛੇ ਮਹੀਨੇ ਪਹਿਲਾਂ ਕਬਰ ਵੱਛਾ ਦੇ ਬੂਟਾ ਸਿੰਘ ਪੁੱਤਰ ਉਜਾਗਰ ਸਿੰਘ ਦੀ ਸੂਣ ਵਾਲੀ ਮੱਝ ਚੋਰੀ ਕਰਨ ਵਾਲੇ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦਾ ਮੁੱਦਕੀ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਚੌਕੀ ਮੁੱਦਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਟਾ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਕਬਰ ਵੱਛਾ ਦੀ ਸੂਣ ਵਾਲੀ ਮੱਝ ਜੋ 21 ਅਗਸਤ 2022 ਨੂੰ ਚੋਰੀ ਹੋ ਗਈ ਸੀ, ਦੇ ਅਣਪਛਾਤੇ ਚੋਰਾਂ ਵਿਰੁੱਧ 12 ਸਤੰਬਰ 2022 ਨੂੰ ਥਾਣਾ ਘੱਲ ਖੁਰਦ ਵਿਖੇ ਆਈਪੀਸੀ ਦੀ ਧਾਰਾ 457, 380 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਤੇ ਚੋਰਾਂ ਦੀ ਭਾਲ ਜਾਰੀ ਸੀ। ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੁਖ਼ਬਰ ਦੀ ਇਤਲਾਹ 'ਤੇ ਦੈੜ ਪੀਰ ਰੋਡ ਤੋਂ ਮੱਝ ਚੋਰ ਗਿਰੋਹ ਦੇ

ਤਿੰਨ ਮੈਂਬਰਾਂ ਜਸਵਿੰਦਰ ਸਿੰਘ ਉਰਫ਼ ਟੀਟੂ ਪੁੱਤਰ ਕਸ਼ਮੀਰ ਸਿੰਘ ਵਾਸੀ ਸੰਜੇ ਨਗਰ ਫ਼ਰੀਦਕੋਟ, ਜੋਗਾ ਸਿੰਘ ਉਰਫ਼ ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਭੋਲੂਵਾਲਾ ਰੋਡ ਫ਼ਰੀਦਕੋਟ ਅਤੇ ਵਿਕਰਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੰਜੇ ਨਗਰ ਫ਼ਰੀਦਕੋਟ ਨੂੰ ਕਾਬੂ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਉਨਾਂ੍ਹ ਮੰਨਿਆ ਕਿ ਉਨਾਂ੍ਹ ਮੱਝ ਚੋਰੀ ਕਰਕੇ ਡੱਬਵਾਲੀ ਮੰਡੀ ਵਿਚ 30 ਹਜ਼ਾਰ ਦੀ ਵੇਚ ਦਿੱਤੀ ਸੀ, ਜਦਕਿ ਮੱਝ ਮਾਲਕ ਬੂਟਾ ਸਿੰਘ ਅਨੁਸਾਰ ਉਸ ਦੀ ਮੱਝ ਘੱਟੋ-ਘੱਟ ਡੇਢ ਲੱਖ ਰੁਪਏ ਦੀ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਚੋਰਾਂ ਵਲੋਂ ਮੱਝ ਚੋਰੀ ਕਰਕੇ ਲਿਜਾਣ ਲਈ ਵਰਤੇ ਗਏ ਛੋਟਾ ਹਾਥੀ ਤੇ ਇਨੋਵਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ।