ਮੁੰਡੇ ਨੇ ਤਿਆਰ ਕੀਤਾ ਮੂਸੇਵਾਲਾ ਦੀ ਗੋ.ਲੀਆਂ ਨਾਲ ਭੁੰਨੀ ਥਾਰ ਦਾ ਮਾਡਲ

Tags


ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਅੱਜ ਸਿੱਧੂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਭੁੱਲ੍ਹ ਨਹੀਂ ਸਕੇ ਹਨ। ਵੱਡੀ ਗਿਣਤੀ 'ਚ ਫੈਨਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ 17 ਸਾਲਾ ਫੈਨ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਆਓ ਜਾਣਦੇ ਹਾਂ ਕਿ ਇਸ ਫੈਨ ਨੇ ਅਜਿਹਾ ਕੀ ਖ਼ਾਸ ਕੀਤਾ ਹੈ।



ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆ 9 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਹੈ, ਪਰ ਹਾਲੇ ਵੀ ਪੂਰੀ ਦੁਨੀਆ 'ਚ ਮੂਸੇਵਾਲਾ ਲਈ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਖਾਸ ਕਰਕੇ ਨੌਜਵਾਨਾਂ 'ਚ ਮੂਸੇਵਾਲਾ ਦਾ ਕਾਫੀ ਕਰੇਜ਼ ਹੈ। ਹੁਣ ਮੂਸੇਵਾਲਾ ਦਾ ਇੱਕ 17 ਸਾਲ ਫੈਨ ਉਸ ਦੇ ਮਾਪਿਆਂ ਲਈ ਖਾਸ ਤੋਹਫਾ ਲੈ ਕੇ ਪਿੰਡ ਮੂਸਾ ਵਿਖੇ ਪਹੁੰਚਿਆ। ਜਿਸ ਨੇ ਵੀ ਇਹ ਖ਼ਾਸ ਤੋਹਫਾ ਵੇਖਿਆ ਉਹ ਭਾਵੁਕ ਤਾਂ ਹੋਇਆ ਹੀ, ਇਸ ਦੇ ਨਾਲ- ਨਾਲ ਹੀ ਮੂਸੇਵਾਲਾ ਲਈ ਉਸ ਦਾ ਪਿਆਰ ਦੇਖ ਕੇ ਹੈਰਾਨ ਵੀ ਰਹਿ ਗਿਆ।



ਹਾਲ ਹੀ 'ਚ ਇੱਕ 17 ਸਾਲ ਦੇ ਇਸ ਨੌਜਵਾਨ ਨੇ ਮੂਸੇਵਾਲਾ ਦੀ ਹਵੇਲੀ, ਉਸ ਦੀ ਗੱਡੀ ਥਾਰ ਤੇ 5911 ਟਰੈਕਟਰ ਦਾ ਮਾਡਲ ਬਣਾਇਆ ਹੈ। ਇਹ ਤਿੰਨੇ ਚੀਜ਼ਾਂ ਦੇ ਮਾਡਲ ਲੈ ਕੇ ਉਹ ਮੂਸਾ ਪਿੰਡ ਪੁੱਜਿਆ ਅਤੇ ਇਹ ਮਾਡਲ ਮੂਸੇਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੇ। ਇਸ ਮਾਡਲ ਨੂੰ ਜਿਸ ਨੇ ਵੀ ਦੇਖਿਆ ਉਹ ਹੈਰਾਨ ਰਹਿ ਗਿਆ। ਕਿਉਂਕਿ ਇਸ ਨੌਜਵਾਨ ਜੋ ਥਾਰ ਗੱਡੀ ਦਾ ਮਾਡਲ ਬਣਾਇਆ, ਉਸ 'ਤੇ ਉਸ ਨੇ ਗੋਲੀਆਂ ਦੇ ਨਿਸ਼ਾਨ ਵੀ ਬਣਾਏ। ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਦੇ ਚਾਰੇ ਪਾਸੇ ਜ਼ਬਰਦਸਤ ਸਕਿਉਰਟੀ ਵਿੱਚ ਨਜ਼ਰ ਆਏ।



ਇਸ ਨੌਜਵਾਨ ਵੱਲੋਂ ਦਿੱਤੇ ਗਏ ਖ਼ਾਸ ਤੋਹਫੇ ਨੂੰ ਵੇਖ ਕੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਬੇਹੱਦ ਭਾਵੁਕ ਨਜ਼ਰ ਆਏ। ਕਿਉਂਕਿ ਉਨ੍ਹਾਂ ਦੇ ਪੁੱਤ ਸ਼ੁੱਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਮਾਪਿਆਂ ਲਈ ਪਿੰਡ ਵਿੱਚ ਬੇਹੱਦ ਸ਼ਾਨਦਾਰ ਹਵੇਲੀ ਤਿਆਰ ਕਰਵਾਈ ਸੀ। ਇਸ ਹਵੇਲੀ ਨੂੰ ਬਨਾਉਣ ਲਈ ਸਿੱਧੂ ਨੇ ਦਿਨ-ਰਾਤ ਮਿਹਨਤ ਕੀਤੀ ਸੀ, ਆਪਣੇ ਹੱਥੀ ਇਸ ਨੂੰ ਤਿਆਰ ਕਰਵਾਇਆ ਸੀ।