ਕੈਨੇਡਾ ਵਿਚੋਂ ਪੈਸੇ ਕਮਾਂ ਵਾਪਸ ਪੰਜਾਬ ਪਰਤ ਰਹੇ ਨੌਜਵਾਨਾਂ ਦੇ ਵਿਚਾਰ ਹਰ ਪੰਜਾਬੀ ਨੌਜਵਾਨ ਤੱਕ ਜਰੂਰ ਪਹੁੰਚਾਉ

Tags

ਪੰਜਾਬੀਆਂ ਦਾ ਪਰਵਾਸ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਤੇ ਗੂੜਾ ਰਿਹਾ ਹੈ। ਅੱਜ-ਕੱਲ੍ਹ ਹਰ ਵਿਅਕਤੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਪੰਜਾਬ ਵਿਚ ਗੈਂਗਸਟਰ, ਬੇਰੁਜ਼ਗਾਰੀ ਤੇ ਹੋਰ ਸਮੱਸਿਆਵਾਂ ਕਾਰਨ ਲੋਕ ਵਿਦੇਸ਼ ਦੇ ਰੁਖ ਕਰ ਰਹੇ ਹਨ। ਪੰਜਾਬੀ ਬਾਹਰਲੇ ਮੁਲਕਾਂ ਦੇ ਮਾਹੌਲ ਨੂੰ ਹਮੇਸ਼ਾ ਹੀ ਅਮਨ-ਸ਼ਾਂਤੀ ਤੇ ਸੁਖਾਵਾਂ ਸਮਝਦੇ ਹਨ, ਜਦਕਿ ਹਕੀਕਤ ਕੁਝ ਹੋਰ ਹੈ। ਪੰਜਾਬ ਦੇ ਲੋਕ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ ਨੂੰ ਤਜਵੀਜ਼ ਰਹੇ ਹਨ ਪਰ ਸੁਪਨਿਆਂ ਦੇ ਸ਼ਹਿਰ ਕੈਨੇਡਾ ਤੋਂ ਪੰਜਾਬ ਲਈ ਲਈ ਹਰ ਰੋਜ਼ ਕੋਈ ਨਾ ਕੋਈ ਮਾੜੀ ਖਬਰ ਆ ਰਹੀ ਹੈ।

ਇਸ ਵੀਡੀਓ ਵਿੱਚ ਕੈਨੇਡਾ ਵਿੱਚ ਵਸਿਆ ਇੱਕ ਪੰਜਾਬੀ ਨੌਜਵਾਨ ਦੱਸ ਰਿਹਾ ਹੈ ਕਿ ਪੰਜਾਬੀ ਪੈਸਾ ਕਮਾਉਣ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ। ਉਸ ਨੇ ਕਿਹਾ ਕਿ ਉਸ ਨੇ ਪੈਸਾ ਕਮਾ ਕੇ ਵੀ ਦੇਖ ਲਿਆ ਪਰ 5-10 ਸਾਲ ਬਾਅਦ ਉੱਥੇ ਜਿੰਦਗੀ ਹੋਰ ਵੀ ਔਖੀ ਹੋ ਜਾਵੇਗੀ। ਹਰ ਚੀਜ਼ ਦੀ ਕਿਸ਼ਤ ਬੱਝਦੀ ਹੈ। ਉਸ ਨੇ ਫੇਸਲਾ ਲਿਆ ਹੈ ਕਿ ਉਹ ਪੈਸੇ ਕਮਾ ਕੇ ਭਾਰਤ ਵਾਪਸ ਆ ਜਾਵੇਗਾ ਅਤੇ ਇੱਥੇ ਹੀ ਕੋਈ ਕੰਮ ਕਾਰ ਸੈੱਟ ਕਰੇਗਾ।