ਪੁਲਿਸ ਵਾਲਿਆਂ ਨੇ ਕੁੱਕੜਾਂ ਦੇ ਖੁੱਡੇ ਚੋਂ ਖਿੱਚ ਖਿੱਚ ਕੱਢੇ ਇਹ ਬੰਦੇ

Tags



ਕਈ ਸਾਲਾਂ ਤੋਂ ਸੂਬੇ ਵਿੱਚ ਅਮਲ ਪਦਾਰਥਾਂ ਦੀ ਵਿਕਰੀ ਦਾ ਮੁੱਦਾ ਸਮੇਂ ਦੀਆਂ ਸਰਕਾਰਾਂ ਲਈ ਚੁਣੌਤੀ ਬਣਿਆ ਹੋਇਆ ਹੈ। ਹੁਣ ਤੱਕ ਸਰਕਾਰਾਂ ਨੇ ਕਿੰਨੇ ਹੀ ਦਾਅਵੇ ਅਤੇ ਵਾਅਦੇ ਕੀਤੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਨੌਜਵਾਨ ਅਮਲ ਦੀ ਭੇਟ ਚੜ੍ਹ ਰਹੇ ਹਨ। ਇਸ ਧੰਦੇ ਨਾਲ ਜੁੜੇ ਹੋਏ ਵਿਅਕਤੀ ਦੋਵੇਂ ਹੱਥੀਂ ਕਮਾਈਆਂ ਕਰ ਰਹੇ ਹਨ। ਜਨਤਾ ਵਿਚਾਰੀ ਕਿੱਧਰ ਜਾਵੇ?




ਸੂਹ ਮਿਲਣ ਤੇ ਹੀ ਪੁਲਿਸ ਨੇ ਇਹ ਕਾਰਵਾਈ ਕੀਤੀ। ਪਤਾ ਲੱਗਾ ਹੈ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਕੁਝ ਲੋਕ ਅਮਲ ਪਦਾਰਥ ਦਾ ਧੰਦਾ ਕਰਦੇ ਹਨ। ਜਿਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਕਾਰਵਾਈ ਕੀਤੀ ਗਈ। ਪਿੰਡ ਛਾਂਗਲਾ ਅਤੇ ਜਲੋਟਾ ਨੂੰ ਪੁਲਿਸ ਨੇ ਘੇਰਾ ਪਾ ਲਿਆ। ਪਿੰਡ ਵਿੱਚ ਇੰਨੀ ਪੁਲਿਸ ਦੇਖ ਕੇ ਪਿੰਡ ਵਾਸੀਆਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।



ਅਮਲ ਦੀ ਵਿਕਰੀ ਦੇ ਸਬੰਧ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਛਾਂਗਲਾ ਅਤੇ ਜਲੋਟਾ ਵਿੱਚ ਪੁਲਿਸ ਦੀ ਸਰਗਰਮੀ ਦੇਖੀ ਗਈ ਹੈ। ਪੁਲਿਸ ਨੇ 3 ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਦੋਵੇਂ ਪਿੰਡਾਂ ਵਿੱਚ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਾਰਵਾਈ ਵਿੱਚ ਹਿੱਸਾ ਲਿਆ। ਇਹ ਪੁਲਿਸ ਦਸੂਹਾ, ਤਲਵਾੜਾ, ਗਡਰੀਵਾਲ ਅਤੇ ਹਾਜੀਪੁਰ ਥਾਣਿਆਂ ਨਾਲ ਸਬੰਧਿਤ ਸੀ।



ਪੁਲਿਸ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣ ਲੱਗੀ। ਮਕਾਨਾਂ ਦੀਆਂ ਛੱਤਾਂ ਉੱਤੇ ਅਤੇ ਗਲੀਆਂ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆਉਣ ਲੱਗੀ। ਕਈ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਪੁਲਿਸ ਨੇ 3 ਨੂੰ ਫੜ ਲਿਆ। ਇਨ੍ਹਾਂ ਤੋਂ ਅਮਲ ਪਦਾਰਥ ਵੀ ਫੜਿਆ ਗਿਆ। ਪਿੰਡ ਜਲੋਟਾ ਵਿੱਚ ਜਸਬੀਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ।



ਗੁਰਪ੍ਰੀਤ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਗੁਰਪ੍ਰੀਤ ਸਿੰਘ ਕੰਧ ਟੱਪ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਜਸਬੀਰ ਕੌਰ ਤੋਂ 265 ਗਰਾਮ ਅਮਲ ਪਦਾਰਥ ਅਤੇ 2 ਲੱਖ 70 ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਹ ਰਕਮ ਅਮਲ ਪਦਾਰਥ ਦੀ ਵਿਕਰੀ ਤੋਂ ਕਮਾਈ ਹੋਈ ਸਮਝੀ ਜਾਂਦੀ ਹੈ। ਪਤੀ-ਪਤਨੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।