ਸੈਫ਼ ਅਲੀ ਖਾਨ ਉਹ ਸ਼ਖਸ਼ੀਅਤ ਹਨ, ਜਿਨ੍ਹਾਂ ਨੂੰ ਦੇਖਦੇ ਸਾਰ ਹੀ ਅੰਮ੍ਰਿਤਾ ਸਿੰਘ ਉਨ੍ਹਾਂ ਵੱਲ ਖਿੱਚੀ ਗਈ ਸੀ ਅਤੇ ਹੌਲੀ ਹੌਲੀ ਗੱਲ ਵਿਆਹ ਤੇ ਆਣ ਪਹੁੰਚੀ ਸੀ। ਸੈਫ਼ ਅਲੀ ਖਾਨ ਦੀ ਮੌਜੂਦਾ ਪਤਨੀ ਕਰੀਨਾ ਕਪੂਰ ਬਾਰੇ ਤਾਂ ਸਭ ਜਾਣਦੇ ਹਨ ਪਰ ਬਹੁਤ ਘੱਟ ਪਾਠਕ ਜਾਣਦੇ ਹੋਣਗੇ ਕਿ ਸੈਫ਼ ਅਲੀ ਖਾਨ ਦੀ ਪਹਿਲੀ ਪਤਨੀ ਦਾ ਨਾਮ ਅੰਮ੍ਰਿਤਾ ਸਿੰਘ ਹੈ। ਅੰਮ੍ਰਿਤਾ ਸਿੰਘ ਵੀ ਅਦਾਕਾਰਾ ਹੈ।
ਜੋ ਕਿ ਸੰਨੀ ਦਿਓਲ ਦੀ ਪਹਿਲੀ ਫਿਲਮ ‘ਬੇਤਾਬ’ ਦੀ ਨਾਇਕਾ ਹੈ। ਸੈਫ਼ ਅਲੀ ਖਾਨ ਦੇ ਵਡੇਰੇ ਪਟੌਦੀ ਰਿਆਸਤ ਦੇ ਨਵਾਬ ਸਨ। ਸੈਫ਼ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਇੱਕ ਕ੍ਰਿਕਟਰ ਰਹੇ ਹਨ, ਜਦਕਿ ਮਾਂ ਸ਼ਰਮੀਲਾ ਟੈਗੋਰ ਆਪਣੇ ਸਮੇਂ ਵਿੱਚ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਹਿ ਚੁੱਕੀ ਹੈ।
ਸੈਫ਼ ਅਲੀ ਖਾਨ ਦਾ ਜਨਮ 16 ਅਗਸਤ 1970 ਨੂੰ ਦਿੱਲੀ ਵਿੱਚ ਹੋਇਆ। ਅੱਜਕੱਲ੍ਹ ਉਨ੍ਹਾਂ ਦੀ ਰਿਹਾਇਸ਼ ਮੁੰਬਈ ਵਿੱਚ ਹੈ। ਉਹ ਅਦਾਕਾਰ ਤੋਂ ਬਿਨਾਂ ਨਿਰਮਾਤਾ ਵੀ ਹਨ। ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਵਿਦੇਸ਼ ਤੋਂ ਕੀਤੀ ਹੈ। ਸੈਫ਼ ਦੀਆਂ 2 ਭੈਣਾਂ ਹਨ। ਜਿਨ੍ਹਾਂ ਦੇ ਨਾਂ ਸਬਾ ਅਲੀ ਖਾਨ ਅਤੇ ਸੋਹਾ ਅਲੀ ਖਾਨ ਹਨ।
ਹੁਣ ਆਉਂਦੇ ਹਾਂ ਸੈਫ਼ ਅਤੇ ਅੰਮ੍ਰਿਤਾ ਸਿੰਘ ਦੀ ਪ੍ਰੇਮ ਕਹਾਣੀ ਵੱਲ। ਦੋਵੇਂ ਪਹਿਲੀ ਵਾਰ ‘ਯੇਹ ਦਿਲ ਲਗੀ’ ਫਿਲਮ ਦੇ ਸੈੱਟ ਤੇ ਮਿਲੇ ਸਨ। ਇੱਥੇ ਇਨ੍ਹਾਂ ਦੀ ਦੋਸਤੀ ਹੋ ਗਈ। ਇਹ ਦੋਸਤੀ ਵਧਦੀ ਗਈ। ਦੋਵੇਂ ਡੇਟ ਤੇ ਗਏ ਤਾਂ ਪਹਿਲੀ ਡੇਟ ਤੇ ਹੀ ਅੰਮ੍ਰਿਤਾ ਨੇ ਸੈਫ਼ ਨੂੰ ਕਿੱਸ ਕਰ ਲਿਆ।
3 ਮਹੀਨੇ ਦੀ ਡੇਟਿੰਗ ਤੋਂ ਬਾਅਦ ਦੋਵੇਂ ਪਤੀ-ਪਤਨੀ ਬਣ ਗਏ। ਇਹ ਗੱਲ 1991 ਦੀ ਹੈ। ਜਦੋਂ ਖਬਰ ਅਖਬਾਰਾਂ ਵਿੱਚ ਆਈ ਤਾਂ ਚਰਚਾ ਹੋਣ ਲੱਗੀ ਕਿਉਂਕਿ ਅੰਮ੍ਰਿਤਾ ਦੀ ਉਮਰ ਸੈਫ਼ ਨਾਲੋਂ 12 ਸਾਲ ਜ਼ਿਆਦਾ ਹੈ।
ਇਨ੍ਹਾਂ ਦੇ ਘਰ 2 ਬੱਚਿਆਂ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਨੇ ਜਨਮ ਲਿਆ। ਵਿਆਹ ਤੋਂ 13 ਸਾਲ ਬਾਅਦ 2004 ਵਿੱਚ ਸੈਫ਼ ਅਤੇ ਅੰਮ੍ਰਿਤਾ ਦਾ ਤਲਾਕ ਹੋ ਗਿਆ।
ਸੈਫ਼ ਨੇ 2012 ਵਿੱਚ ਕਰੀਨਾ ਕਪੂਰ ਨਾਲ ਵਿਆਹ ਕਰਵਾ ਲਿਆ ਪਰ ਅੰਮ੍ਰਿਤਾ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ। ਸੈਫ਼ ਨੂੰ 2010 ਵਿੱਚ ਪਦਮਸ਼੍ਰੀ ਦਾ ਅਵਾਰਡ ਮਿਲਿਆ।
ਇਸ ਤੋਂ ਬਿਨਾਂ ਉਨ੍ਹਾਂ ਨੂੰ ਫਿਲਮ ਫੇਅਰ ਸਰਵ-ਉੱਤਮ ਖਲਨਾਇਕ, ਹਾਸਰਸ ਕਲਾਕਾਰ ਅਤੇ ਸਹਾਇਕ ਅਭਿਨੇਤਾ ਦੇ ਅਵਾਰਡ ਮਿਲ ਚੁੱਕੇ ਹਨ। ਉਨ੍ਹਾਂ ਨੇ ਸੈਕੰਡ ਗੇਮ, ਫੈੰਟਮ, ਡਾਲੀ ਕੀ ਡੋਲੀ, ਲੇ ਕਰ ਹਮ ਦੀਵਾਨਾ ਦਿਲ, ਹਮਸ਼ਕਲ, ਬੁਲੇਟ ਰਾਜਾ, ਨਹਿਲੇ ਪੇ ਦਹਿਲਾ,
ਹਮ ਤੁਮ, ਏਕ ਹਸੀਨਾ ਥੀ, ਕਲ ਹੋ ਨਾ ਹੋ, ਲਵ ਕੇ ਲੀਏ ਕੁਛ ਭੀ ਕਰੇਗਾ, ਰਹਿਨਾ ਹੈ ਤੇਰੇ ਦਿਲ ਮੇ, ਕੱਚੇ ਧਾਗੇ, ਦਿਲ ਤੇਰਾ ਦੀਵਾਨਾ ਅਤੇ ਮੈਂ ਖਿਲਾੜੀ ਤੂ ਅਨਾੜੀ ਆਦਿ ਫਿਲਮਾਂ ਵਿੱਚ ਕੰਮ ਕੀਤਾ।