ਕਨੇਡਾ ਤੋਂ ਨੌਜਵਾਨ ਪੁੱਤ ਦੀ ਮੋਤ ਦੀ ਖਬਰ ਨੇ ਤੋੜ ਦਿੱਤਾ ਪਿਓ

Tags


ਸਾਲ 2022 ਵਿੱਚ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਲਗਾਤਾਰ ਮੰਦਭਾਗੀਆਂ ਘਟਨਾਵਾਂ ਆਉਂਦੀਆਂ ਰਹੀਆਂ ਹਨ। ਜਿਨ੍ਹਾਂ ਨਾਲ ਹਰ ਆਦਮੀ ਨੂੰ ਧੱਕਾ ਲੱਗਾ ਹੈ। ਕਿਸੇ ਨਾਲ ਸੜਕ ਹਾਦਸਾ ਵਾਪਰ ਗਿਆ। ਕਿਸੇ ਦੀ ਪਾਣੀ ਵਿੱਚ ਡੁੱਬਣ ਨਾਲ ਜਾਨ ਚਲੀ ਗਈ। ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ। ਨਵੇਂ ਸਾਲ ਵਿੱਚ ਵੀ ਇਹ ਸਿਲਸਿਲਾ ਰੁਕ ਨਹੀਂ ਰਿਹਾ। ਹੁਣ ਫੇਰ ਕੈਨੇਡਾ ਤੋਂ ਹੀ ਅਜਿਹੀ ਖਬਰ ਆਈ ਹੈ।


ਗੁਰਦਾਸਪੁਰ ਦੇ ਨੇੜਲੇ ਪਿੰਡ ਅਲੂਣਾ ਦ‍ਾ 38 ਸਾਲਾ ਪੜ੍ਹਿਆ ਲਿਖਿਆ ਨੌਜਵਾਨ ਹਰਦਮਨ ਸਿੰਘ ਕਾਹਲੋੰ ਦਿਲ ਦਾ ਦੌਰਾ ਪੈਣ ਕਾਰਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ। ਪਰਿਵਾਰ ਸਰਕਾਰ ਤੋਂ ਉਸ ਦੀ ਮਿਰਤਕ ਦੇਹ ਭਾਰਤ ਮੰਗਵਾਉਣ ਦੀ ਮੰਗ ਕਰ ਰਿਹਾ ਹੈ।


ਉਹ ਇੱਕ ਅਜਾਦੀ ਘੁਲਾਟੀਏ ਪਰਿਵਾਰ ਨਾਲ ਸਬੰਧ ਰੱਖਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਤੇ ਹਰਦਮਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਹ 72 ਘੰਟੇ ਭਰਤੀ ਰਿਹਾ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮਿਰਤਕ ਦੀ ਪਤਨੀ ਅਤੇ ਬੱਚੇ ਵੀ ਉਸ ਦੇ ਨਾਲ ਹੀ ਕੈਨੇਡਾ ਵਿਖੇ ਰਹਿੰਦੇ ਸਨ।


ਉਸ ਨੇ ਮੈਥੇਮੈਟਿਕਸ ਦੀ ਐੱਮ ਐੱਸ ਸੀ ਕੀਤੀ ਹੋਈ ਸੀ। ਉਹ ਆਪਣੇ ਪਿੱਛੇ ਪਤਨੀ, 9 ਸਾਲਾ ਪੁੱਤਰ ਪੁਨੀਤ ਸਿੰਘ ਅਤੇ 3 ਸਾਲਾ ਬੇਟੀ ਕਵਨੀਤ ਕੌਰ ਨੂੰ ਛੱਡ ਗਿਆ ਹੈ। ਹਰਦਮਨ ਸਿੰਘ ਦਾ ਜਨਮ 1984 ਵਿੱਚ ਹੋਇਆ ਸੀ। ਉਹ 2014 ਵਿੱਚ ਕੈਨੇਡਾ ਗਿਆ ਸੀ ਅਤੇ ਉੱਥੋਂ ਦਾ ਪੀ ਆਰ ਸੀ।


ਉਸ ਦੇ ਪੰਜਾਬ ਰਹਿੰਦੇ ਪਰਿਵਾਰ ਵਿੱਚ ਵੀ ਮਾਤਮ ਛਾਇਆ ਹੋਇਆ ਹੈ। ਉਨ੍ਹਾ ਦੀ ਮੰਗ ਹੈ ਕਿ ਸਰਕਾਰ ਹਰਦਮਨ ਸਿੰਘ ਦੀ ਮਿਰਤਕ ਦੇਹ ਭਾਰਤ ਮੰਗਵਾਉਣ ਵਿੱਚ ਪਰਿਵਾਰ ਦੀ ਮੱਦਦ ਕਰੇ ਤਾਂ ਕਿ ਉਹ ਆਪਣੇ ਹੱਥੀਂ ਹਰਦਮਨ ਸਿੰਘ ਦੀਆਂ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਆਖਰੀ ਵਾਰ ਉਸ ਦਾ ਮੂੰਹ ਦੇਖ ਸਕਣ। ਉਹ ਇੱਕ ਅਜਾਦੀ ਘੁਲਾਟੀਏ ਪਰਿਵਾਰ ਨਾਲ ਸਬੰਧ ਰੱਖਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਤੇ ਹਰਦਮਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਹ 72 ਘੰਟੇ ਭਰਤੀ ਰਿਹਾ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮਿਰਤਕ ਦੀ ਪਤਨੀ ਅਤੇ ਬੱਚੇ ਵੀ ਉਸ ਦੇ ਨਾਲ ਹੀ ਕੈਨੇਡਾ ਵਿਖੇ ਰਹਿੰਦੇ ਸਨ।