ਚਮਕੀਲੇ ਤੇ ਰੋਲ ‘ਚ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਹੋ ਰਹੀਆਂ ਹਨ ਖੂਬ ਵਾਇਰਲ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ਚਮਕੀਲਾ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਤੇ ਬਣ ਰਹੀ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤਸਵੀਰ ਵਿੱਚ ਤੁਸੀ ਦਿਲਜੀਤ ਦਾ ਚਮਕੀਲਾ ਲੁੱਕ ਦੇਖ ਸਕਦੇ ਹੋ। ਤੁਸੀ ਵੀ ਵੇਖੋ ਫਿਲਮ ਦੇ ਸੈੱਟ ਦੀਆਂ ਕਈ ਤਸਵੀਰਾਂ...ਦੱਸ ਦੇਈਏ ਕਿ ਦਿਲਜੀਤ ਦੋਸਾਂਝ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀ ਸ਼ੇਅਰ ਕੀਤੀਆ ਗਈਆ ਹਨ। ਮਰਹੂਮ ਗਾਇਕ ਚਮਕੀਲਾ ਦੇ ਸਮੇਂ ਵਿੱਚ ਸਟੇਜ ਸ਼ੋਅ ਦੌਰਾਨ ਕਈ ਵੱਡੇ ਸਪੀਕਰ ਲਗਾਏ ਜਾਂਦੇ ਸੀ। ਸੈੱਟ ਨੂੰ ਬਿਲਕੁੱਲ ਉਸ ਤਰ੍ਹਾਂ ਦਾ ਦਿਖਾਉਣ ਲਈ ਇਸ ਤਰ੍ਹਾਂ ਦੇ ਸਪੀਕਰ ਦੀ ਵਰਤੋਂ ਕੀਤੀ ਗਈ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਮਰ ਸਿੰਘ ਚਮਕੀਲਾ ਯਾਨਿ ਦਿਲਜੀਤ ਦੋਸਾਂਝ ਦੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ।ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਫੈਨਜ਼ ਵੱਲੋਂ ਵਾਇਰਲ ਵੀ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਨੂੰ ਚਾਹੁਣ ਵਾਲੇ ਬੇਸਬਰੀ ਨਾਲ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀ ਸ਼ੇਅਰ ਕੀਤੀਆ ਗਈਆ ਹਨ। ਮਰਹੂਮ ਗਾਇਕ ਚਮਕੀਲਾ ਦੇ ਸਮੇਂ ਵਿੱਚ ਸਟੇਜ ਸ਼ੋਅ ਦੌਰਾਨ ਕਈ ਵੱਡੇ ਸਪੀਕਰ ਲਗਾਏ ਜਾਂਦੇ ਸੀ।ਫਿਲਮ ਚਮਕੀਲਾ ਨੂੰ ਬਣਾਉਣ ਸਮੇਂ ਉਸੇ ਤਰ੍ਹਾਂ ਦੇ ਸੈੱਟ ਲਗਾਏ ਜਾ ਰਹੇ ਹਨ ਜਿਵੇਂ ਉਸ ਸਮੇਂ ਦੇ ਮਾਹੌਲ ਸੀ। ਉਸੇ ਸਮੇਂ ਜਿਵੇਂ ਅਖਾੜਿਆ ਉੱਤੇ ਰੌਣਕ ਲੱਗਦੀ ਸੀ।ਮਰਹੂਮ ਗਾਈਕ ਚਮਕੀਲਾ ਦੀ ਫਿਲਮ ਦੀ ਸ਼ੂਟਿੰਗ ਵਿੱਚ ਜਿਹੇ ਸੀਨ ਦਿਖਾਏ ਜਾ ਰਹੇ ਹਨ ਜਿੰਨ੍ਹਾਂ ਨੂੰ ਦੇਖ ਕੇ ਮੁੜ ਪੁਰਾਣੇ ਪੰਜਾਬ ਦੀ ਯਾਦ ਆਵੇਗੀ।