ਇੰਗਲੈਂਡ ਜਾਣ ਤੋਂ ਪਹਿਲਾ ਜ਼ਰੂਰ ਦੇਖ ਜਾਇਓ ਇਹ ਵੀਡੀਓ

Tags

ਇਸ ਵੀਡੀਓ ਵਿੱਚ ਇੱਕ ਪੰਜਾਬੀ ਜੋ ਕਿ ਹੁਣ ਯੂਕੇ ਵਿੱਚ ਰਹਿ ਰਿਹਾ ਹੈ, ਦੱਸ ਰਿਹਾ ਹੈ ਕਿ ਕਿਵੇਂ ਹੁਣ ਯੂਕੇ ਦੇ ਹਾਲਾਤ ਪਹਿਲਾਂ ਨਾਲੋਂ ਮਾੜੇ ਹੋ ਗਏ ਹਨ। ਪੰਜਾਬ ਵਿੱਚ ਹਰ ਘਰ ਵਿੱਚ ਵਿਦੇਸ਼ ਜਾਣ ਦੀ ਭੇੜ-ਚਾਲ ਤੁਰੀ ਹੋਈ ਹੈ। ਇਹ ਮੁੰਡਾ ਦੱਸ ਰਿਹਾ ਹੈ ਕਿ ਜਦੋਂ ਉਹ ਪੰਜਾਬ ਸੀ ਤਾਂ ਉਸ ਨੂੰ ਕਈ ਲੋਕਾਂ ਨੇ ਕਿਹਾ ਸੀ ਕਿ ਬਾਹਰ ਨਾ ਆਓ, ਤੁਸੀਂ ਪੰਜਾਬ ਵਧੀਆ ਸੈਟ ਓ। ਤਾਂ ਇਸ ਮੁੰਡੇ ਨੇ ਜਵਾਬ ਦਿੱਤਾ ਕਿ ਤੁਸੀਂ ਕਿਉਂ ਨੀ ਮੁੜ ਆਉਂਦੇ। ਹੁਣ ਅਸੀਂ ਲੋਕਾਂ ਨੂੰ ਕਹਿਨੇ ਹਾਂ ਕਿ ਇੱਧਰ ਕੁਛ ਨਹੀਂ ਤਾਂ ਉਹ ਲੋਕ ਸਵਾਲ ਕਰਦੇ ਹਨ ਕਿ ਤੁਸੀਂ ਕਿਉਂ ਨੀ ਮੁੜ ਆਉਂਦੇ।

ਇਹ ਮੁੰਡਾ ਦੱਸਦਾ ਹੈ ਕਿ ਉਨ੍ਹਾਂ ਦੇ ਉੱਧਰ ਬੱਚੇ ਹਨ ਜੋ ਬਾਹਰਲੇ ਮਾਹੌਲ ਵਿੱਚ ਪਲੇ ਹੋਏ ਹਨ। ਪੰਜਾਬ ਵਾਪਸ ਆਉਣ ਤਾਂ ਸਾਡਾ ਵੀ ਬਹੁਤ ਦਿਲ ਕਰਦਾ ਹੈ ਪਰ ਹੁਣ ਮਜਬੂਰੀ ਕਰਕੇ ਆ ਨਹੀਂ ਸਕਦੇ। ਉਸਨੇ ਦੱਸਿਆ ਕਿ ਹਾਲਾਤ ਇਂਨੇ ਮਾੜੇ ਹੋ ਗਏ ਹਨ ਕਿ ਪੰਜਾਬੀ ਕੁੜੀਆਂ ਪਾਰਕਾਂ ਵਿੱਚ ਸੌਣ ਲਈ ਮਜ਼ਬੂਰ ਹਨ। ਬਾਕੀ ਦੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਆਪ ਹੀ ਦੇਖ ਲਵੇ।