ਆਹ ਲਾੜਾ ਲਾੜੀ ਨੇ ਤਾਂ ਹੋਰ ਹੀ ਕੰਮ ਕਰਤਾ, ਰਹਿੰਦੀ ਦੁਨੀਆਂ ਤੱਕ ਹੋਣਗੀਆਂ ਇਸ ਵਿਆਹ ਦੀਆਂ ਗੱਲਾਂ

Tags

ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਅੱਜਕੱਲ੍ਹ ਵਹਿਮ ਭਰਮ ਖਤਮ ਹੋ ਰਹੇ ਹਨ। ਇਨਸਾਨ ਹਰ ਗੱਲ ਨੂੰ ਵਿਗਿਆਨ ਦੀ ਕਸੌਟੀ ਤੇ ਪਰਖਣ ਲੱਗਾ ਹੈ। ਜੋ ਗੱਲ ਮਨ ਨੂੰ ਨਹੀਂ ਜਚਦੀ, ਉਸ ਤੇ ਤਰਕ ਕਰਦਾ ਹੈ। ਕੋਈ ਸਮਾਂ ਸੀ ਜਦੋਂ ਸ਼ਮਸ਼ਾਨ ਘਾਟ ਦੇ ਕੋਲੋਂ ਲੰਘਦਾ ਵੀ ਆਦਮੀ ਝਿਜਕਦਾ ਸੀ।

ਇਹ ਖਿਆਲ ਕੀਤਾ ਜਾਂਦਾ ਸੀ ਕਿ ਇੱਥੇ ਬੁਰੀਆਂ ਰੂਹਾਂ ਨਿਵਾਸ ਕਰਦੀਆਂ ਹਨ। ਇੱਥੋਂ ਲੰਘਣ ਨਾਲ ਨੁਕਸਾਨ ਹੋ ਸਕਦਾ ਹੈ। ਅੱਜਕੱਲ੍ਹ ਭਾਵੇਂ ਕੁਝ ਲੋਕਾਂ ਦੀ ਸੋਚ ਬਦਲ ਗਈ ਹੈ ਪਰ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ਼ ਰੱਖਦੇ ਹਨ।

ਅਸੀਂ ਸ਼ਮਸ਼ਾਨ ਘਾਟ ਵਿੱਚ ਅਕਸਰ ਹੀ ਲੋਕਾਂ ਨੂੰ ਰੋਂਦੇ ਦੇਖਦੇ ਹਾਂ ਜਾਂ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਨਹੀਂ ਹੁੰਦੀ ਪਰ ਇੱਕ ਖਬਰ ਮਿਲੀ ਹੈ ਕਿ ਸ਼ਮਸ਼ਾਨ ਘਾਟ ਵਿੱਚ ਵਾਜੇ ਵੱਜੇ ਹਨ ਭਾਵ ਖੁਸ਼ੀਆਂ ਮਨਾਈਆਂ ਗਈਆਂ ਹਨ।

ਇਹ ਖਬਰ ਅੰਮਿ੍ਤਸਰ ਦੇ ਬਿੱਲੇ ਵਾਲਾ ਚੌਕ, ਜੌੜਾ ਫਾਟਕ, ਮੋਹਕਮਪੁਰਾ ਸ਼ਮਸ਼ਾਨ ਘਾਟ ਦੀ ਹੈ। ਜਿੱਥੇ ਇੱਕ ਲੜਕੀ ਪੂਜਾ ਦਾ ਵਿਆਹ ਹੋਇਆ। ਬਰਾਤ ਵੀ ਸ਼ਮਸ਼ਾਨ ਘਾਟ ਦੇ ਅੰਦਰ ਹੀ ਆਈ ਅਤੇ ਇੱਥੋਂ ਹੀ ਡੋਲੀ ਵਿਦਾ ਕੀਤੀ ਗਈ।

ਸਭ ਖਾਣ ਪੀਣ ਦਾ ਪ੍ਰੋਗਰਾਮ ਵੀ ਇੱਥੇ ਹੀ ਕੀਤਾ ਗਿਆ ਸੀ। ਅਸਲ ਵਿੱਚ ਇੱਕ ਬਜ਼ੁਰਗ ਜੋੜਾ ਕਾਫੀ ਦੇਰ ਤੋਂ ਸ਼ਮਸ਼ਾਨ ਘਾਟ ਦੇ ਅੰਦਰ ਰਹਿ ਰਿਹਾ ਸੀ। ਇਨ੍ਹਾਂ ਦੇ ਨਾਲ ਇਨ੍ਹਾਂ ਦੀ ਪੋਤੀ ਪੂਜਾ ਵੀ ਰਹਿ ਰਹੀ ਸੀ। ਕੁਝ ਸਮਾਂ ਪਹਿਲਾਂ ਪੂਜਾ ਦਾ ਦਾਦਾ ਅੱਖਾਂ ਮੀਟ ਗਿਆ।

ਪਿੱਛੇ ਪੂਜਾ ਅਤੇ ਉਸ ਦੀ ਦਾਦੀ ਪ੍ਰਕਾਸ਼ ਕੌਰ ਰਹਿ ਗਈਆਂ। ਪ੍ਰਕਾਸ਼ ਕੌਰ ਕਾਫੀ ਬਜ਼ੁਰਗ ਅਤੇ ਕਮਜ਼ੋਰ ਹੋ ਚੁੱਕੀ ਹੈ। ਇਲਾਕਾ ਵਾਸੀਆਂ ਅਤੇ ਮੁਹੱਲੇ ਵਾਲਿਆਂ ਨੇ ਮਿਲ ਕੇ ਪੂਜਾ ਦੇ ਵਿਆਹ ਦਾ ਉਪਰਾਲਾ ਕੀਤਾ। ਉਨ੍ਹਾਂ ਨੇ ਪੂਜਾ ਲਈ ਯੋਗ ਲੜਕਾ ਭਾਲ ਕੇ ਇਨ੍ਹਾਂ ਦਾ ਵਿਆਹ ਕਰ ਦਿੱਤਾ।

ਸਭ ਤੋਂ ਕਰਾਂਤੀਕਾਰੀ ਗੱਲ ਇਹ ਹੋਈ ਕਿ ਇਹ ਖੁਸ਼ੀਆਂ ਦਾ ਪ੍ਰੋਗਰਾਮ ਇੱਥੇ ਹੀ ਕੀਤਾ ਗਿਆ ਜਦਕਿ ਆਮ ਕਰਕੇ ਵਿਆਹ ਮੈਰਿਜ ਪੈਲੇਸ ਵਿੱਚ ਕੀਤੇ ਜਾਂਦੇ ਹਨ। ਇਹ ਕਦਮ ਸਮਾਜ ਲਈ ਇੱਕ ਵਧੀਆ ਸੁਨੇਹਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਾਡਾ ਅਸਲ ਘਰ ਇਹੋ ਹੈ।

ਜ਼ਿੰਦਗੀ ਦਾ ਸਫਰ ਮੁਕਾ ਕੇ ਸਭ ਨੇ ਇੱਕ ਦਿਨ ਇੱਥੇ ਹੀ ਪਹੁੰਚਣਾ ਹੈ। ਫੇਰ ਵਹਿਮ ਭਰਮ ਕਿਉਂ? ਸਚਾਈ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਸਗੋਂ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਜਿੱਥੇ ਮੁਹੱਲਾ ਵਾਸੀਆਂ ਨੇ ਰਲ ਮਿਲ ਕੇ ਇਸ ਗਰੀਬ ਲੜਕੀ ਦਾ ਵਿਆਹ ਕੀਤਾ ਹੈ, ਉੱਥੇ ਹੀ ਭਵਿੱਖ ਵਿੱਚ ਉਸ ਦੀ ਬਜ਼ੁਰਗ ਦਾਦੀ ਨੂੰ ਰਾਸ਼ਨ ਅਤੇ ਦਵਾਈਆਂ ਆਦਿ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ। ਬਜ਼ੁਰਗ ਪ੍ਰਕਾਸ਼ ਕੌਰ ਆਪਣੀ ਪੋਤੀ ਦਾ ਵਿਆਹ ਹੋ ਜਾਣ ਤੇ ਬਹੁਤ ਖੁਸ਼ ਹੋਈ।