EVM ਮਸ਼ੀਨਾਂ ਵਾਲੀ ਥਾਂ ’ਤੇ ਚੱਲੀ ਗੋਲ਼ੀ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

Tags

ਫ਼ਾਜ਼ਿਲਕਾ 'ਚ ਲੜਕਿਆਂ ਦੇ ਸਰਕਾਰੀ ਸਕੂਲ 'ਚ ਈਵੀਐੱਮ (EVM) ਸਟਰਾਂਗ ਰੂਮ ਲਈ ਬਣਾਏ ਗਏ। ਇਸ ਦੌਰਾਨ ਸਕੂਲ ਦੇ ਵਿਚ ਗੋਲੀ ਚੱਲਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਮੌਕੇ 'ਤੇ ਜਾ ਕੇ ਦੇਖਿਆ ਗਿਆ ਤਾਂ ਸਟਰਾਂਗ ਰੂਮ ਦੀ ਸੁਰੱਖਿਆ ਗਾਰਡ ਵਿੱਚ ਤਾਇਨਾਤ ਸਬ ਇੰਸਪੈਕਟਰ ਨੂੰ ਗੋ-ਲੀ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਇੰਚਾਰਜ ਵਜੋਂ ਤਾਇਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੌਲ ਨਾਲ ਖ਼ੁਦ ਨੂੰ ਗੋ-ਲੀ ਮਾ-ਰੀ ਗਈ ਹੈ। ਹਾਲਾਂਕਿ ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਰਾਹੀਂ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ 'ਚ ਉਸ ਦੀ ਮੌ-ਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ 'ਚ ਜ਼ਿਲ੍ਹੇ ਦੇ ਤਮਾਮ ਪੁਲਿਸ ਅਮਲਾ ਪੁੱਜਿਆ ਹੋਇਆ ਹੈ । ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।