ਯੂਕਰੇਨ ਜੰਗ ਨਾਲ ਜੁੜੀ ਵੱਡੀ ਖ਼ਬਰ, ਵਿਦਿਆਰਥੀਆਂ ਦੀ ਨਵੀਂ ਵੀਡੀਓ ਨੇ ਉਡਾਏ ਹੋਸ਼, ਵਧੀਆਂ ਮੁਸ਼ਕਿਲਾਂ

Tags

ਯੂਕਰੇਨ 'ਚ ਜੰਗ ਦੌਰਾਨ ਫਸੇ 21 ਸਾਲਾ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ ਹੋ ਗਈ ਹੈ। ਨਵੀਨ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਨਵੀਨ ਦੇ ਪਿੰਡ ਦੇ ਦੋ ਹੋਰ ਵਿਦਿਆਰਥੀ ਅਮਿਤ ਤੇ ਸੁਮਨ ਵੀ ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹਦੇ ਸਨ। ਤਿੰਨੋਂ ਹਾਵੇਰੀ ਜ਼ਿਲ੍ਹੇ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਯੂਕਰੇਨ ਤੋਂ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਪੋਲੈਂਡ ਤੇ ਰੋਮਾਨੀਆ ਦੀ ਸਰਹੱਦ ਵੱਲ ਜਾ ਰਹੇ ਹਨ ਤੇ ਉਥੋਂ ਭਾਰਤ ਸਰਕਾਰ ਆਪਰੇਸ਼ਨ ਗੰਗਾ ਤਹਿਤ ਉਨ੍ਹਾਂ ਨੂੰ ਬਾਹਰ ਕੱਢ ਰਹੀ ਹੈ। ਹਾਲਾਂਕਿ ਖਾਰਕੀਵ ਖੇਤਰ ਵਿੱਚ ਫਸੇ ਭਾਰਤੀ 1200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਤੋਂ ਬਾਅਦ ਪੋਲੈਂਡ ਜਾਂ ਰੋਮਾਨੀਆ ਦੀ ਸਰਹੱਦ 'ਤੇ ਨਹੀਂ ਜਾ ਸਕਦੇ ਹਨ। ਟਰੇਨਾਂ 'ਚ ਯੂਕਰੇਨ ਦੇ ਨਾਗਰਿਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਭਾਰਤੀ ਦੂਤਾਵਾਸ ਵੱਲੋਂ ਭਾਰਤੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਮੈਡੀਕਲ ਵਿਦਿਆਰਥੀ ਅਮਿਤ ਤੇ ਸੁਮਨ ਸਮੇਤ ਕਰੀਬ 1700 ਵਿਦਿਆਰਥੀ ਪੈਦਲ ਰੂਸ ਦੀ ਦਿਸ਼ਾ ਵੱਲ ਰਵਾਨਾ ਹੋ ਗਏ ਹਨ। ਖਾਰਕੀਵ ਵਿਚ ਜੰਗ ਦੇ ਹਾਲਾਤ ਵਿਚ ਫਸੇ ਵਿਦਿਆਰਥੀ ਰੂਸ ਦੀ ਦਿਸ਼ਾ ਵਿਚ ਜਾ ਰਹੇ ਹਨ। ਕਰੀਬ 1700 ਵਿਦਿਆਰਥੀ ਤਿਰੰਗਾ ਲੈ ਕੇ ਰੂਸ ਦੇ ਬਾਰਡਰ ਵੱਲ ਵਧ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣਾ ਸਮਾਨ ਸੜਕਾਂ 'ਤੇ ਛੱਡ ਦਿੱਤਾ ਹੈ। ਉਹ ਬਿਨਾਂ ਖਾਧੇ-ਪੀਤੇ ਕਰੀਬ 40 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ।