ਪਿਤਾ ਦੇ ਦੇਹਾਂਤ ਤੋਂ ਬਾਅਦ ਪੁੱਤ ਦਾ ਬੇਹੱਦ ਭਾਵੁਕ ਸੁਨੇਹਾ

Tags

ਮੁਕਤਸਰ ਦੇ ਬਾਦਲ ਪਿੰਡ ਵਿੱਚ ਗੁਰਦਾਸ ਬਾਦਲ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਕੋਰੋਨਾ ਦੀ ਵਜ੍ਹਾਂ ਕਰਕੇ ਪੁੱਤਰ ਮਨਪ੍ਰੀਤ ਬਾਦਲ ਨੇ ਅਪੀਲ ਕੀਤੀ ਸੀ ਕੀ ਘੱਟ ਤੋਂ ਘੱਟ ਲੋਕ ਸਸਕਾਰ ਵਿੱਚ ਸ਼ਾਮਲ ਹੋਣ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਗੁਰਦਾਸ ਬਾਦਲ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਲੋਕ ਪਹੁੰਚੇ ਜਿਸ ਵਿੱਚ ਪੰਜਾਬ ਦੇ ਸਿਆਸਤਦਾਨ ਵੀ ਸ਼ਾਮਲ ਸਨ, ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗੁਰਦਾਸ ਬਾਦਲ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋਇਆ ਸੀ ਜਿਸ ਤੋਂ ਗੁਰਦਾਸ ਬਾਦਲ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਜੱਦੀ ਪਿੰਡ ਬਾਦਲ ਲਿਆਇਆ ਗਿਆ ਜਿੱਥੇ ਪਿੰਡ ਦੇ ਲੋਕਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਨੇ ਵੀ ਗੁਰਦਾਸ ਬਾਦਲ ਦੇ ਅੰਤਿਮ ਦਰਸ਼ਨ ਕੀਤੇ।

ਗੁਰਦਾਸ ਬਾਦਲ ਦੇ ਵੱਡੇ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਤੀਜੇ ਸੁਖਬੀਰ ਬਾਦਲ ਅਤੇ ਨੂੰਹ ਹਰਸਿਮਰਤ ਕੌਰ ਬਾਦਲ ਵੀ ਗੁਰਦਾਸ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਸਭ ਤੋਂ ਪਹਿਲਾਂ ਘਰ ਹੀ ਪਹੁੰਚੇ ਸਨ, ਮਨਪ੍ਰੀਤ ਬਾਦਲ ਉਨ੍ਹਾਂ ਦੇ ਪੁੱਤਰ ਅਤੇ ਸੁਖਬੀਰ ਬਾਦਲ ਨੇ ਗੁਰਦਾਸ ਬਾਦਲ ਦੀ ਅਰਥੀ ਨੂੰ ਮੋਢਾ ਦਿੱਤਾ,ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਗੁਰਦਾਸ ਬਾਦਲ ਨੂੰ ਸਸਕਾਰ ਕਰਨ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ, ਪੁੱਤਰ ਮਨਪ੍ਰੀਤ ਬਾਦਲ ਅਤੇ ਭਤੀਜੇ ਸੁਖਬੀਰ ਬਾਦਲ ਨੇ ਮਿਲ ਕੇ ਗੁਰਦਾਸ ਬਾਦਲ ਦੀ ਚਿਤਾ ਨੂੰ ਅਗਨ ਭੇਟ ਕੀਤਾ।