ਦੇਖੋ ਆਖਰੀ ਵਾਰ ਛੋਟੇ ਭਰਾ ਨੂੰ ਦੇਖ ਕੇ ਕਿਵੇਂ ਭਾਵੁਕ ਹੋਏ ਪ੍ਰਕਾਸ਼ ਸਿੰਘ ਬਾਦਲ

Tags

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਰਿਸ਼ਤੇਦਾਰਾਂ ਨੇ ਗੁਰਦਾਸ ਬਾਦਲ ਨੂੰ ਸੇਲਜ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਮਨਪ੍ਰੀਤ ਸਿੰਘ ਬਾਦਲ ਨੇ ਵਿਖਾਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਨੂੰ ਦਾਸ ਤੇ ਪਾਸ਼ ਦੀ ਜੋੜੀ ਕਰਕੇ ਜਾਣਿਆ ਜਾਂਦਾ ਹੈ।

ਲੋਕ ਦੋਵਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਕਹਿੰਦੇ ਸਨ ਪਰ ਹੁਣ ਦਾਸ ਦੇ ਚਲੇ ਜਾਣ ਨਾਲ ਇਹ ਜੋੜੀ ਟੁੱਟ ਗਈ। ਗੁਰਦਾਸ ਸਿੰਘ ਬਾਦਲ ਨੇ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਬਾਦਲ ਪਰਿਵਾਰ ਦੇ ਵੱਖੋ ਵੱਖਰੇ ਹੋਣ ਬਾਅਦ ਗੁਰਦਾਸ ਬਾਦਲ ਕਾਫ਼ੀ ਦੁਖੀ ਵੀ ਹੋਏ ਸਨ। ਆਖਰੀ ਸਮੇਂ ਤਕ ਵੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਵਿਚ ਪਹਿਲਾਂ ਵਾਲਾ ਪਿਆਰ ਬਰਕਰਾਰ ਰਿਹਾ ਸੀ। ਬਾਦਲ ਪਰਿਵਾਰ ਤੇ ਅਕਾਲੀ ਦਲ ’ਤੇ ਆਏ ਹਰ ਸੰਕਟ ਵਿੱਚੋਂ ਗੁਰਦਾਸ ਬਾਦਲ ਹੀ ਬੜੀ ਸੂਝ ਬੂਝ ਨਾਲ ਕੱਢਦੇ ਰਹੇ ਹਨ।