ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਪੁੱਠੀ ਗਿਣਤੀ ਸ਼ੁਰੂ, ਇੱਕੋ ਦਿਨ ‘ਚ ਹੋਗੀ ਕਮਾਲ

Tags

ਪੰਜਾਬ 'ਚ ਕੋਰੋਨਾਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਸਭ ਦੀਆਂ ਚਿੰਤਾਵਾਂ ਵੱਧ ਗੀਆਂ ਸਨ ਪਰ ਹੁਣ ਰਾਹਤ ਭਰੀ ਖਬਰ ਇਹ ਹੈ ਕਿ 95 ਹੋਰ ਸ਼ਰਧਾਲੂਆਂ ਦੀ ਅੱਜ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਅੱਜ ਇਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚੋਂ 44 ਤੇ ਗੁਰੂ ਰਾਮਦਾਸ ਹਸਪਤਾਲ 'ਚੋਂ 51 ਸ਼ਰਧਾਲੂਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਹੁਣ ਤਕ ਕੁਲ 140 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਪੰਜਾਬ 'ਚ ਹੁਣ ਤਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ 295 ਲੋਕ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ। ਹੁਣ ਤਕ ਸੂਬੇ 'ਚ 46,026 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 40,637 ਨੈਗੇਟਿਵ ਆਏ ਹਨ। 3423 ਲੋਕਾਂ ਦੀਆਂ ਰਿਪੋਰਟਾਂ ਦਾ ਇੰਤਜਾਰ ਹੈ। ਬੀਤੇ ਦਿਨੀਂ ਵੀਰਵਾਰ ਨੂੰ ਸੂਬੇ 'ਚ 19 ਨਵੇਂ ਪਾਜ਼ੀਟਿਵ ਕੇਸ ਆਏ, ਜਦਕਿ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ 'ਚ 9, ਲੁਧਿਆਣਾ 'ਚ 3 ਤੇ ਪਟਿਆਲਾ ਤੇ ਰੂਪਨਗਰ 'ਚ 1-1 ਕੇਸ ਆਇਆ ਹੈ। ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ।