ਹਜ਼ੂਰ ਸਾਹਿਬ ਵਾਲੇ ਯਾਤਰੀ ਆਉਣ ਤੋਂ ਬਾਅਦ ਇਹ ਇੱਕੋ ਇੱਕ ਪੰਜਬਾ ਦਾ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ

Tags

ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਆਉਣ ਨਾਲ ਪੰਜਾਬ 'ਚ ਜਿੰਨੀ ਛੇਤੀ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਵਧਿਆ ਸੀ ਉਸੇ ਸਪੀਡ ਨਾਲ ਹੀ ਘਟ ਵੀ ਰਿਹਾ ਹੈ। ਬਰਨਾਲਾ 'ਚ ਵੀ 19 ਐਕਟਿਵ ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਜਿਸ ਤੋਂ ਬਾਅਦ ਜ਼ਿਲ੍ਹੇ 'ਚ ਹੁਣ ਕੋਈ ਵੀ ਐਕਟਿਵ ਮਰੀਜ਼ ਨਹੀਂ ਹੈ। ਅੱਜ ਇਨ੍ਹਾਂ 19 ਮਰੀਜ਼ਾਂ ਦੀ ਰਿਪੋਰਟ ਆਉਣ ਮਗਰੋਂ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਫੁੱਲਾਂ ਤੇ ਹਾਰਾਂ ਨਾਲ ਤੰਦਰੁਸਤ ਹੋਏ ਲੋਕਾਂ ਨੂੰ ਘਰ ਭੇਜਿਆ ਗਿਆ।

ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਕੁੱਲ 21 ਮਾਮਲੇ ਆਏ ਸਨ। ਜਿੰਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇਕ ਪਹਿਲਾਂ ਹੀ ਠੀਕ ਹੋਕੇ ਘਰ ਜਾ ਚੁੱਕਾ ਹੈ। ਬਾਕੀ ਬਚੇ 19 ਮਰੀਜ਼ਾਂ ਦਾ ਬਰਨਾਲਾ 'ਚ ਕੋਰੋਨਾ ਵਾਇਰਸ ਲਈ ਬਣਾਏ ਸਪੈਸ਼ਲ ਵਾਰਡ 'ਚ ਇਲਾਜ ਚੱਲ ਰਿਹਾ ਸੀ। ਇਨ੍ਹਾਂ 'ਚੋਂ 17 ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਸਨ ਜਦਕਿ ਬਾਕੀ ਦੋ ਹੋਰ ਥਾਵਾਂ ਤੋਂ ਪਰਤੇ ਸਨ।