ਮੋਦੀ ਦਾ ਵੱਡਾ ਐਲਾਨ, ਦੇਸ਼ 'ਚੋਂ ਨਹੀਂ ਹਟੇਗਾ ਲੌਕਡਾਓਨ! ਦੇਖੋ ਹੁਣ ਕਦੋਂ ਤੱਕ ਜ਼ਾਰੀ ਰਹੇਗਾ ਲੌਕਡਾਓਨ!

Tags

ਪੀਐੱਮ ਮੋਦੀ ਨੇ ਕਿਹਾ, ਲਾਕਡਾਊਨ ਦਾ ਚੌਥਾ ਗੇੜ, ਲਾਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗਰੂਪ ਵਾਲਾ ਹੋਵੇ, ਨਵੇਂ ਨਿਯਮਾਂ ਵਾਲਾ ਹੋਵੇ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲਾਕਡਾਊਨ4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਕਿਹਾ, ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੇ ਤੋਂ ਵੱਡਾ ਪ੍ਰਬੰਧ ਹਿੱਲ ਗਿਆ ਹੈ। ਪਰ ਇਨ੍ਹਾਂ ਹਾਲਾਤ 'ਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭਾਈ-ਭੈਣਾਂ ਦੀ ਸੰਘਰਸ਼ ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ।

ਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ 'ਵੋਕਲ' ਬਣਨਾ ਹੈ, ਨਾ ਸਿਰਫ਼ ਲੋਕਲ ਪ੍ਰੋਡਕਟ ਖਰੀਦਣੇ ਹਨ, ਬਲਕੇ ਉਨ੍ਹਾਂ ਦਾ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ। ਪੀਐੱਮ ਨੇ ਕਿਹਾ ਸੀ ਕਿ ਭਾਵੇਂ ਅਸੀਂ ਲਾਕਡਾਊਨ ਨੂੰ ਲੜੀਬੱਧ ਢੰਗ ਨਾਲ ਹਟਾਉਣ 'ਤੇ ਗ਼ੌਰ ਕਰ ਰਹੇ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤਕ ਅਸੀਂ ਵਾਇਰਸ 'ਤੇ ਕਾਰਗਰ ਕੋਈ ਵੈਕਸੀਨ ਜਾਂ ਉਪਾਅ ਨਹੀਂ ਲੱਭ ਲੈਂਦੇ, ਉਦੋਂ ਤਕ ਵਾਇਰਸ ਨਾਲ ਲੜਨ ਲਈ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਸਮਾਜਿਕ ਦੂਰੀ ਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮਸਲੇ 'ਤੇ ਚਰਚਾ ਕੀਤੀ ਸੀ।