ਕਰਫਿਊ ‘ਚ ਵੀ ਨਹੀਂ ਟਲਿਆ ਨੀਟੂ ਸ਼ਟਰਾਂ ਵਾਲਾ, ਹੋ ਗਈ ਸ਼ਿੱਤਰ ਪਰੇਡ

ਕੋਰੋਨਾ ਸੰਕਟ ਵਿਚਾਲੇ ਨੀਟੂ ਸ਼ਟਰਾਂ ਵਾਲੇ ਦੇ ਡਰਾਮੇ ਦਾ ਨਵਾਂ ਵੀਡਿਓ ਸਾਹਮਣੇ ਆਇਆ ਹੈ। ਜਿਸ ਵਿਚ ਉਹ ਗ੍ਰੇਟ ਖਲੀ ਦੀ ਰੈਸਲਿੰਗ ਅਕੈਡਮੀ ਚ ਜਾਂਦਾ ਹੈ ਤੇ ਇਕ ਰੈਸਲਰ ਨਾਲ ਉਲਝਦਾ ਹੋਇਆ ਖਲੀ ਨਾਲ ਮਿਲਣ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ। ਇਸ ਦੌਰਾਨ ਸੁਪਰ ਬੁਆਏ ਵੱਲੋਂ ਨੀਟੂ ਸ਼ਟਰਾਂ ਵਾਲੇ ਦੀ ਬਾਂਹ ਤੋੜ ਦਿੱਤੀ ਜਾਂਦੀ ਹੈ ਅਤੇ ਉਹ ਦਰਦ ਨਾਲ ਤੜਫਦਾ ਮੁੜ ਵਾਪਸ ਆ ਕੇ ਲੜਨ ਦੀ ਗੱਲ ਕਰਦਾ ਚਲਾ ਜਾਂਦਾ ਹੈ।

ਜਿਕਰਯੋਗ ਹੈ ਕਿ ਪਹਿਲਾ ਨੀਟੂ ਸ਼ਟਰਾਂ ਵਾਲਾ ਰਾਜਨੀਤੀ ਦੀ ਦੁਨੀਆ ਵਿਚ ਆਪਣੇ ਆਪ ਨੂੰ ਅਜਮਾ ਰਿਹਾ ਸੀ।ਹੁਣ ਉਸ ਨੇ ਨੀਟੂ ਸ਼ਟਰਾਂ ਵਾਲਾ ਵੀਡਿਉ ਵਿਚ ਐਕਟਿੰਗ ਕਰਦਾ ਨਜਰ ਆ ਰਿਹਾ ਹੈ। ਨੀਟੂ ਸ਼ਟਰਾਂ ਵਾਲਾ ਸੁਪਰ ਬੁਆਏ ਨੂੰ ਰਿੰਗ ਚ ਆਉਣ ਦੀ ਚੁਣੌਤੀ ਦਿੰਦਾ ਹੈ ਤੇ ਦੋਵਾਂ ਚ ਕੁਸ਼ਤੀ ਹੁੰਦੀ ਹੈ।