ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ 'ਚ ਲੈਂਡ, ਲੇਬਰ, ਲਿਕਵਡਿਟੀ ਅਤੇ ਕਾਨੂੰਨ ਸਾਰਿਆਂ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਉਦਯੋਗ, ਸਾਡੇ ਐੱਮਐੱਸਐੱਮਈ ਲਈ ਹੈ, ਜੋ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਹੈ, ਜੋ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਆਧਾਰ ਹੈ।ਮੋਦੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਦੇਸਦ ਦੇ ਉਨ੍ਹਾਂ ਮਜ਼ਦੂਰਾਂ ਲਈ ਹੈ, ਦੇਸ਼ ਦੇ ਉਸ ਕਿਸਾਲ ਲਈ ਹੈ ਜੋ ਹਰ ਸਥਿਤੀ, ਹਰ ਮੌਸਮ 'ਚ ਦੇਸ਼ਵਾਸੀਆਂ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ।
ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਂਦਾ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਬੀਤੇ 6 ਸਾਲਾਂ 'ਚ ਜੋ ਰਿਫਾਰਮ ਹੋਏ, ਉਨ੍ਹਾਂ ਕਾਰਨ ਅੱਜ ਸੰਕਟ ਦੇ ਇਸ ਸਮੇਂ ਵੀ ਭਾਰਤ ਦੇ ਪ੍ਰਬੰਧ ਜ਼ਿਆਦਾ ਮਜ਼ਬੂਤ, ਜ਼ਿਆਦਾ ਸਮਰੱਥ ਨਜ਼ਰ ਆਏ ਹਨ। ਪੀਐੱਮ ਮੋਦੀ ਨੇ ਕਿਹਾ, ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਰਾਂ ਨੂੰ, ਆਰਥਿਕ ਪ੍ਰਬੰਧ ਦੀਆਂ ਕੜੀਆਂ ਨੂੰ, 20 ਲੱਖ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗੀ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਮੁਹਿੰਮ ਨੂੰ ਇਕ ਨਵੀਂ ਰਫ਼ਤਾਰ ਦੇਵੇਗਾ।
ਮੋਦੀ ਨੇ ਕਿਹਾ, ਅੱਜ ਸਾਡੇ ਕੋਲ ਸਾਧਨ ਹਨ, ਸਾਡੇ ਕੋਲ ਸਮਰੱਥਾ ਹੈ, ਸਾਡੇ ਕੋਲ ਦੁਨੀਆ ਦਾ ਸਭ ਤੋਂ ਬਿਹਤਰੀਨ ਟੇਲੈਂਟ ਹੈ, ਅਸੀਂ ਬੈਸਟ ਪ੍ਰੋਡਕਟ ਬਣਾਵਾਂਗੇ, ਆਪਣੀ ਕੁਆਲਟੀ ਹੋਰ ਬਿਹਤਰ ਕਰਾਂਗੇ, ਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ, ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ। ਇਹੀ ਸਾਡੀ ਭਾਰਤੀਆਂ ਦੀ ਸੰਕਲਪ ਸ਼ਕਤੀ ਹੈ। ਅਸੀਂ ਠਾਣ ਲਈਏ ਤਾਂ ਕੋਈ ਟੀਚਾ ਅਸੰਭਵ ਨਹੀਂ, ਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਅ ਵੀ ਹੈ, ਰਾਹ ਵੀ ਹੈ। ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ।