ਕੌਣ ਕਹਿੰਦਾ ਹੈ ਕਿ ਜਵਾਈ ਕਦੇ ਪੁੱਤ ਨਹੀਂ ਬਣ ਸਕਦਾ, ਪੈ ਰਹੀਆਂ ਲਾਹਨਤਾਂ

Tags

ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਚਿੰ ਤਾ ਦੀ ਗੱਲ, “ਔਰਤ ਦੀ ਸੁਰੱਖਿਆ” ਹੈ। ਸਾਨੂੰ ਇਸ ਗੱਲ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਔਰਤ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ? ਅੱਜ-ਕੱਲ੍ਹ ਅਸੀਂ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਦੇਖਦੇ ਜਾਂ ਪੜ੍ਹਦੇ ਹਾਂ ਕਿ ਲੜਕੀ ਨਾਲ ਸ਼ੋ ਸ਼ ਣ ਹੋਈ ਹੈ ਜੋ ਕਿ ਸਾਡੇ ਅੰਦਰ ਡ ਰ ਪੈਦਾ ਕਰਦੀਆਂ ਹਨ। ਜੇਕਰ ਅਸੀਂ ਗੱਲ ਕਰੀਏ ਔਰਤ ਦੇ ਇਨਸਾਫ ਦੀ, ਤਾਂ ਨਾ ਤਾਂ ਇਨਸਾਫ ਇਸਨੂੰ ਅੱਜ ਮਿਲ ਰਿਹਾ ਹੈ ਤੇ ਨਾ ਹੀ ਪਹਿਲਾਂ ਕਦੇ ਮਿਲਿਆ ਸੀ। ਹਿੰਦੁਸਤਾਨ ਵਿੱਚ ਔਰਤ ਦੀ ਹਰ ਰੂਪ ਵਿੱਚ ਪੂਜਾ ਕੀਤੀ ਜਾਂਦੀ ਰਹੀ ਹੈ। ਦੁਰਗਾ ਅਤੇ ਮਾਂ-ਕਾਲੀ ਔਰਤ ਦੇ ਤਾਕਤਵਰ ਰੂਪ ਨੂੰ ਹੀ ਦਰਸਾਉਂਦੀਆਂ ਹਨ।

ਅੱਜ ਦੇ ਆਧੁਨਿਕ ਯੁੱਗ ਵਿੱਚ ਦੇਵੀ ਦੇ ਦਰਜੇ ਦੇ ਨਾਲ ਔਰਤ ਆਪਣੀ ਇੱਕ ਨਵੀਂ ਪਛਾਣ ਕਾਇਮ ਕਰਨ ਵਿੱਚ ਵੀ ਪਿੱਛੇ ਨਹੀਂ ਹੈ, ਅੱਜ ਦੁਨੀਆਂ ਭਰ ਵਿੱਚ ਔਰਤ ਦੀ ਪਛਾਣ ਹੈ ਅਤੇ ਉਸ ਨੂੰ ਸਤਿਕਾਰ ਮਿਲਿਆ ਹੈ। ਅੱਜ ਔਰਤ ਰਾਜਨੀਤਿਕ,ਵਪਾਰਕ ਤੇ ਹਰ ਉਸ ਖੇਤਰ ਵਿੱਚ ਲੰਮੀਆਂ ਪੁਲਾਘਾਂ ਪੁੱਟ ਰਹੀ ਹੈ ਜੋ ਕਦੇ ਸਿਰਫ ਮਰਦਾਂ ਦਾ ਅਧਿਕਾਰ ਖੇਤਰ ਸਨ। ਰਾਣੀ ਝਾਂਸੀ,ਸ੍ਰੀ ਮਤੀ ਇੰਦਰਾ ਗਾਂਧੀ,ਮਦਰ ਟਰੇਸਾ,ਕਲਪਨਾ ਚਾਵਲਾ,ਵਪਾਰ ਦੇ ਖੇਤਰ ਵਿੱਚ ਇੰਦਰਾ ਨੂਈ,ਚੰਦਾ ਕੋਚਰ ਵਰਗੀਆਂ ਮਹਾਨ ਇਸਤਰੀਆਂ ਹਨ। ਕਿਹਾ ਵੀ ਗਿਆ ਹੈ ਕਿ ‘ਹਰ ਸਫ਼ਲ ਵਿਅਕਤੀ ਪਿੱਛੇ ਕਿਸੇ ਇਸਤਰੀ ਦਾ ਹੱਥ ਹੁੰਦਾ ਹੈ’।