ਬਾਦਲਾਂ ਲਈ ਨਵੀਂ ਮੁਸੀਬਤ, ਆਪੇ ਪਾਉਣਗੇ ਆਪਣਾ ਸਿਆਸੀ ਭੋਗ

Tags

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਲੀਡਰਾਂ ਵੱਲੋਂ ਬਾਦਲਾਂ ਦੇ ਗੜ੍ਹ 'ਚ ਧਾ ਵਾ ਬੋਲ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਬੇਸ਼ੱਕ ਬਠਿੰਡਾ ਤੇ ਮੁਕਤਸਰ ਸਾਹਿਬ ਦੇ ਹਲਕਿਆਂ ਅੰਦਰ ਬਾਦਲਾਂ ਨੂੰ ਵੰ ਗਾਰ ਦੇਣੀ ਸੌਖੀ ਨਹੀਂ ਪਰ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਦਰਜਨ ਦੇ ਕਰੀਬ ਹੋਰ ਲੀਡਰਾਂ ਵੱਲੋਂ ਟਕਸਾਲੀਆਂ ਨਾਲ ਖੜ੍ਹਾ ਹੋਣ ਮਗਰੋਂ ਅਕਾਲੀ ਦਲ ਅੰਦਰ ਹਿੱ ਲ ਜੁੱਲ ਪੈਦਾ ਹੋ ਗਈ ਹੈ। ਟਕਸਾਲੀਆਂ ਦਾ ਇਹ ਪੈਂਤੜਾ ਫਿੱਟ ਬੈਠਦਾ ਦਿਖਾਈ ਦਿੰਦਾ ਹੈ ਕਿਉਂਕਿ ਧਾਰਮਿਕ ਪੰਥਕ ਬਿਰਤੀ ਵਾਲੇ ਅਕਾਲੀ ਲੀਡਰ ਬਾਦਲਾਂ ਨੂੰ ਝ ਟ ਕਾ ਦੇਣ ਲਈ ਤਿਆਰ ਬੈਠੇ ਹਨ। ਇਸ ਲਈ ਮੰਨਿਆ ਜਾਂਦਾ ਹੈ ਕਿ ਅਗਲੇ ਦਿਨਾਂ ਵਿੱਚ ਟਕਸਾਲੀ ਲੀਡਰ ਅਕਾਲੀ ਦਲ ਵਿੱਚ ਹੋਰ ਸੰ ਨ੍ਹ ਲਾਉਣਗੇ।

ਮਾਲਵਾ ਵਿੱਚ ਇਸ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਢੀਂਡਸਾ ਸੰਭਾਲ ਰਹੇ ਹਨ। ਮਾਝਾ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਜੁਟ ਗਏ ਹਨ। ਉਧਰ ਬਾਦਲ ਵੀ ਰੁੱਸਿਆਂ ਨੂੰ ਮਨਾਉਣ ਲਈ ਸਰਗਰਮ ਹੋ ਗਏ ਹਨ। ਸੂਤਰਾਂ ਮੁਤਾਬਕ ਬੀਬੀ ਗੁਲਸ਼ਨ ਵਾਂਗ ਅਨੇਕਾਂ ਅਕਾਲੀ ਲੀਡਰ ਆਪਣੇ ਆਪ ਨਾਲ ਵਿੱ ਤਕ ਰਾ ਮਹਿਸੂਸ ਕਰ ਰਹੇ ਹਨ। ਅਗਲੇ ਦਿਨਾਂ ਅੰਦਰ ਅਕਾਲੀ ਦਲ ਨੂੰ ਹੋਰ ਝ ਟ ਕੇ ਲੱਗ ਸਕਦੇ ਹਨ। ਦਰਅਸਲ ਟਕਸਾਲੀ ਲੀਡਰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਕਰ ਰਹੇ ਹਨ। ਇਸ ਲਈ ਉਹ ਅਜਿਹੇ ਅਕਾਲੀ ਲੀਡਰਾਂ ਨਾਲ ਹੀ ਰਾਬਤਾ ਕਰ ਰਹੇ ਹਨ ਜੋ ਸਮਝਦੇ ਹਨ ਕਿ ਧਾਰਮਿਕ ਮਾਮਲਿਆਂ 'ਚ ਸਿਆਸੀ ਦਖਲ ਨੇ ਪੰਥਕ ਸਿਧਾਂਤਾਂ ਨੂੰ ਖੋ ਰਾ ਲਾਇਆ ਹੈ।