ਓਮਾਨ ’ਚ 11 ਪੰਜਾਬਣਾਂ ਇਸ ਵੇਲੇ ਫ ਸੀ ਆਂ ਹੋਈਆਂ ਹਨ। ਇਹ ਸਾਰੀਆਂ ਰੁਜ਼ਗਾਰ ਦੀ ਭਾਲ਼ ’ਚ ਓਮਾਨ ਗਈਆਂ ਸਨ। ਪਰ ਉੱਥੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਵਿਡੀਓ ਕਲਿਪਿੰਗ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ; ਜਿੱਥੋਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਮਿਲੀ। ਸ੍ਰੀ ਮਾਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਕੁੜੀਆਂ ਦੇ ਸੰਪਰਕ ਨੰਬਰ ਤੇ ਪਤੇ ਸਾਂਝੇ ਕੀਤੇ ਜਾਣ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਸਾਰੀਆਂ ਪੰਜਾਬਣਾਂ ਨੂੰ ਵਾਅਦੇ ਮੁਤਾਬਕ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ।
ਇਨ੍ਹਾਂ ਪੰਜਾਬਣਾਂ ਨੇ ਹੁਣ ਆਪਣੀ ਇੱਕ ਵਿਡੀਓ ਕਲਿਪਿੰਗ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਦੁ ਖ ੜੇ ਰੋਏ ਹਨ। ਇੱਕ ਪੰਜਾਬਣ ਨੇ ਆਪਣੇ ਵੱਲੋਂ ਤੇ ਆਪਣੀਆਂ ਸਾਥੀ ਪੰਜਾਬਣਾਂ ਵੱਲੋਂ ਅਪੀਲ ਕੀਤੀ ਹੈ ਕਿ ਉਹ ਖ਼ੁਦ ਕਾਫ਼ੀ ਬੀਮਾਰ ਹੈ ਤੇ ਉਸ ਦੇ ਨਾਲ ਦੀਆਂ ਵੀ ਕਾਫ਼ੀ ਢਿੱਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਤਾਂ ਦਿਲ ਦਾ ਰੋਗ ਵੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਰ ਹਾਲੇ ਤੱਕ ਕਿਸੇ ਮੰਤਰੀ ਨੇ ਉਨ੍ਹਾਂ ਨੂੰ ਬਚਾਉਣ ਲਈ ਕੋਈ ਪਹੁੰਚ ਨਹੀਂ ਕੀਤੀ।ਇਹ ਸਾਰੀਆਂ ਪੰਜਾਬਣਾਂ ਇਸ ਵੇਲੇ ਓਮਾਨ ਦੀ ਰਾਜਧਾਨੀ ਮਸਕਟ ਸਥਿਤ ਭਾਰਤੀ ਦੂਤਾਵਾਸ ’ਚ ਆ ਚੁੱਕੀਆਂ ਹਨ ਪਰ ਹਾਲੇ ਉਹ ਭਾਰਤ ਨਹੀਂ ਪਰਤ ਸਕਦੀਆਂ ਕਿਉਂਕਿ ਜਿਹੜੀਆਂ ਕੰਪਨੀਆਂ ਤੇ ਮਾਲਕਾਂ ਨਾਲ ਉਹ ਕੰਮ ਕਰ ਰਹੀਆਂ ਸਨ; ਉਹ ਇਨ੍ਹਾਂ ਪੰਜਾਬਣਾਂ ਦੇ ਪਾਸਪੋਰਟ ਤੇ ਹੋਰ ਸਬੰਧਤ ਲੋੜੀਂਦੇ ਦਸਤਾਵੇਜ਼ ਨਹੀਂ ਦੇ ਰਹੇ।