ਕੀ ਰਾਜ ਸਭਾ 'ਚ ਇਸ ਬੀਬੀ ਦਾ ਭਾਸ਼ਣ ਸੁਣਿਆ? ਭਿਓਂ ਭਿਓਂ ਕੇ ਮਾਰਦੀ ਹੈ ਮਾਨ ਵਾਂਗੂ

Tags

ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ 8 ਫਰਵਰੀ ਨੂੰ ਸਵੇਰੇ 7 ਵਜੇ ਵੋਟਿੰਗ ਦੀ ਸ਼ੁਰੂਆਤ ਹੋਵੇਗੀ। 8 ਫਰਵਰੀ ਨੂੰ ਦਿੱਲੀ ਦਿੱਲੀ ਦੇ 1,47,86,382 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਵੋਟਿੰਗ ਦੇ ਨਾਲ ਹੀ ਚੋਣ ਮੈਦਾਨ 'ਚ ਮੌਜੂਦ ਕੁੱਲ 668 ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਜਾਵੇਗੀ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਲਈ 13,750 ਵੋਟਿੰਗ ਕੇਂਦਰ ਬਣਾਏ ਗਏ ਹਨ। ਦਿੱਲੀ ਵਿਧਾਨ ਸਭਾ ਚੋਣਾ ਦੇ ਨਤੀਜੇ ਵੋਟਿੰਗ ਦੇ ਦੋ ਦਿਨ ਬਾਅਦ 11 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 21 ਫਰਵਰੀ ਨੂੰ ਖਤਮ ਹੋ ਜਾਵੇਗਾ।

ਉਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਨਾ ਹੋਣ 'ਤੇ ਉੱਪ ਰਾਜਪਾਲ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਸ਼ ਕਰ ਸਕਦੇ ਹਨ। ਸਭ ਤੋਂ ਘੱਟ ਵੋਟਰਾਂ ਵਾਲਾ ਵਿਧਾਨ ਸਭਾ ਖੇਤਰ ਚਾਂਦਨੀ ਚੌਕ (1,25,684 ਵੋਟਰ) ਹੈ। ਸਭ ਤੋਂ ਵੱਧ ਵੋਟਰਾਂ ਵਾਲਾ ਖੇਤਰ ਮਟਿਆਲਾ (4,23,682 ਵੋਟਰ) ਹੈ। ਦਿੱਲੀ 'ਚ ਮੁੱਖ ਮੁਕਾਬਲਾ ਸੱਤਾ ਧਿਰ ਆਮ ਆਦਮੀ ਪਾਰਟੀ ਤੇ ਬੀਜੇਪੀ 'ਚ ਹੈ। ਉੱਥੇ ਹੀ 15 ਸਾਲ ਤੋਂ ਸੱਤਾ 'ਚ ਰਹੀ ਕਾਂਗਰਸ ਵੀ ਆਪਣੀ ਗੁਆਚੀ ਜ਼ਮੀਨ ਵਾਪਿਸ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਦੇ 70, ਬੀਜੇਪੀ ਦੇ 67 ਤੇ ਕਾਂਗਰਸ ਦੇ 66 ਸੀਟਾਂ 'ਤੇ ਉਮੀਦਵਾਰ ਉਤਰੇ ਹਨ।