ਕੈਨੇਡਾ ਵਿੱਚ ਪੰਜਾਬੀਆਂ ਦਾ ਬੁਰਾ ਹਾਲ, ਜਾ ਕੇ ਨੁਕਸਾਨ ਕਰਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ

Tags

ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿਚ ਕੈਨੇਡਾ ਜਾਣ ਦਾ ਮੋਹ ਵਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲੰਘੇ ਤਿੰਨ ਸਾਲਾਂ ਵਿਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨੈਸ਼ਨਲ ਫਾਊਂਡੇਸਨ ਫਾਰ ਅਮਰੀਕਨ ਪਾਲਿਸੀ (ਐਲ.ਐਫ.ਏ.ਪੀ.) ਨੇ ਕਿਹਾ ਕਿ ਇਹ ਤਬਦੀਲੀ ਅਮਰੀਕਾ ਵਲੋਂ ਇਮੀਗ੍ਰੇਸ਼ਨ ‘ਤੇ ਵਧੀਆਂ ਪਾਬੰਦੀਆਂ ਦੇ ਕਾਰਨ ਜਾਰੀ ਹੈ। ਇਨ੍ਹਾਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਰਤੀ ਪ੍ਰਭਾਵਿਤ ਹੋਏ ਹਨ। ਅਮਰੀਕਾ ਦੀ ਨਾਗਕਿਰਤਾ ਤੇ ਇਮੀਗ੍ਰੇਸ਼ਨ ਸਰਵਿਸ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ ਵਿਚ ਐਚ-1ਬੀ ਵੀਜ਼ਾ ਲਈ ਛੋਟੀ ਮਿਆਦ ਦੇ ਵਰਕ ਪਰਮਿਟ ਰੱਦ ਹੋਣ ਦੀ ਦਰ 24 ਫੀਸਦੀ ‘ਤੇ ਪਹੁੰਚ ਗਈ ਜੋ ਕਿ ਵਿੱਤੀ ਸਾਲ 2015 ਵਿਚ 6 ਫੀਸਦੀ ‘ਤੇ ਸੀ।

ਇਮੀਗ੍ਰੇਸ਼ਨ ਰਫਿਊਜ਼ੀਜ਼ ਤੇ ਸਿਟੀਜਨਸ਼ਿਪ ‘ਤੇ ਐਨ.ਐਫ.ਏ.ਪੀ. ਦੇ ਵਿਸ਼ਲੇਸ਼ਣ ਮੁਤਾਬਕ ਨਵੰਬਰ 2019 ਤੱਕ 80,685 ਭਾਰਤੀਆਂ ਨੇ ਕੈਨੇਡਾ ਵਿਚ ਸਥਾਈ ਨਿਵਾਸ ਦੀ ਚੋਣ ਕੀਤੀ ਹੈ, ਜੋ ਕਿ ਸਾਲ 2016 ਦੇ 39,705 ਲੋਕਾਂ ਨਾਲੋਂ 105 ਫੀਸਦੀ ਵਧੇਰੇ ਸੀ। ਐਨ.ਐਫ.ਏ.ਪੀ. ਦੇ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਂਡਰਸਨ ਨੇ ਕਿਹਾ ਕਿ ਇਹ ਇਤਫਾਕ ਨਹੀਂ ਹੈ ਕਿ ਇਕੋ ਸਮੇਂ ਕੈਨੇਡਾ ਵਿਚ ਪੜ੍ਹਨ ਤੋਂ ਪਰਵਾਸ ਕਰਨ ਦੀ ਚੋਣ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਵੇਂ ਕਿ ਭਾਰਤੀਆਂ ਲਈ ਸੰਯੁਕਤ ਰਾਜ ਅਮਰੀਕਾ ਵਿਚ ਕੰਮ ਕਰਨਾ ਤੇ ਪਰਵਾਸ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਅੰਕੜੇ ਵਧੇ ਹਨ, ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਿ ਕਿੰਨੇ ਭਾਰਤੀ ਸਿੱਧੇ ਭਾਰਤ ਤੋਂ ਆਏ ਹਨ ਤੇ ਕਿੰਨੇ ਅਮਰੀਕਾ ਤੋਂ ਆਏ ਹਨ।