ਸਿਮਰਜੀਤ ਬੈਂਸ ਕੱਢ ਲਿਆਇਆ ਮਜੀਠੀਆ ਖਿਲਾਫ਼ ਸਬੂਤ!

Tags

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਐਸਟੀਐਫ਼ ਵੱਲੋਂ ਅੰਮ੍ਰਿਤਸਰ ਵਿੱਚ 1000 ਕਰੋੜ ਰੁਪਏ ਦੀ ਜ਼ ਬ ਤ ਕੀਤੀ ਹੈ ਰੋ ਇ ਨ ਦੇ ਮਾਮਲੇ ਵਿੱਚ ਕੋਠੀ ਦੇ ਮਾਲਕ ਦੀ ਸ਼ਮੂਲੀਅਤ ਸੀ। ਬੈਂਸ ਨੇ ਨਾਲ ਹੀ ਇਸ ਮਾਮਲੇ ਦੇ ਤਾਰ ਅਕਾਲੀ ਲੀਡਰ ਬਿਕਰਮ ਮਜੀਠੀਆ ਨਾਲ ਜੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੱਜੀ ਬਾਂਹ ਮੰਨੇ ਜਾਣ ਵਾਲੇ ਅਨਵਰ ਮਸੀਹ ਦੀ ਕੋਠੀ ਵਿੱਚੋਂ ਸ਼ ਰੇਆਮ ਨ ਸ਼ਾ ਦੇ ਕ ਰਿੰ ਦੇ ਫੜੇ ਗਏ ਹਨ ਪਰ ਕੈਪਟਨ ਸਰਕਾਰ ਨੇ ਕੋਠੀ ਦੇ ਮਾਲਕ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ।

ਦਿਲਚਸਪ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਕੋਠੀ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਦੀ ਗ੍ਰਿ ਫ਼ ਤਾ ਰੀ ਬਾਰੇ ਸਪਸ਼ਟ ਨਹੀਂ ਹੋਇਆ। ਪੁਲਿਸ ਨੇ ਸਿਰਫ ਇੰਨਾ ਆਖਿਆ ਕਿ ਉਸ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਉਨ੍ਹਾਂ ਨੇ ਜਿਸ ਕੋਠੀ ਵਿੱਚ ਨ ਸ਼ਾ ਫੈਕਟਰੀ ਚਲਦੀ ਸੀ, ਉਸ ਦੇ ਮਾਲਕ ਅਨਵਰ ਮਸੀਹ ਦੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰਾਂ ਨੂੰ ਜਨਤਕ ਕੀਤਾ ਹੈ। ਬੈਂਸ ਨੇ ਦੋ ਸ਼ ਲਾਏ ਹਨ ਕਿ ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਕੋਠੀ ਮਾਲਕ ਨ ਸ਼ਾ ਦਾ ਸਰਗਨਾ ਹੈ। ਇਸ ਮਾਮਲੇ ਦੀ ਤੁਰੰਤ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਏ।