ਪਹਿਲੀ ਵਾਰ ਵੱਡੇ ਬਾਦਲ ਨੇ ਢੀਂਡਸਿਆਂ ਤੇ ਕੱਢੀ ਭੜਾਸ

Tags

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੰਗਰੂਰ ‘ਚ ਕਾਂਗਰਸ ਸਰਕਾਰ ਖਿਲਾਫ ਰੋ ਸ ਰੈਲੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸੂਬਾ ਸਰਕਾਰ ਖਿ ਲਾ ਫ ਹੱ ਲਾ ਬੋਲਿਆ ਗਿਆ। ਰੈਲੀ ‘ਚ ਮੌਜੂਦ ਆਗੂਆਂ ਵੱਲੋਂ ਪਹੁੰਚੇ ਹੋਏ ਲੋਕਾਂ ਨੂੰ ਸੰਬੋਧਨ ਗਿਆ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੇਖਵਾਂ ਨੂੰ ਲੈ ਕੇ ਬਿਆਨ ਦਿੱਤਾ ਤੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਸਭ ਤੋਂ ਵੱਧ ਢੀਂਡਸਾ ਅਤੇ ਸੇਖਵਾਂ ਦਾ ਕੀਤਾ।

ਉਹਨਾਂ ਕਿਹਾ ਕਿ ਸਿਆਸੀ ਮਾਮਲਿਆਂ ਦੇ ਨਾਲ ਪਰਿਵਾਰਿਕ ਫੈਸਲੇ ਵੀ ਢੀਂਡਸਾ ਸਾਹਿਬ ਦੀ ਰਾਇ ਨਾਲ ਕੀਤੇ, ਪਰ ਪਾਰਟੀ ਨੂੰ ਜਦ ਲੋੜ ਸੀ, ਉਸ ਸਮੇਂ ਇਹਨਾਂ ਨੇ ਧੋ ਖਾ ਦਿੱਤਾ। ਅੱਗੇ ਉਹਨਾਂ ਕਿਹਾ ਕਿ ਮਾਂ ਪਾਰਟੀ ਨਾਲ ਧੋ ਖਾ ਕਰਨ ਤੋਂ ਵੱਧ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਨਾਲ ਝੂ ਠੇ ਵਾਅਦੇ ਕਰਕੇ ਸੱਤਾ ‘ਚ ਆਈ ਹੈ ਤੇ ਨੌਜਵਾਨਾਂ, ਮੁਲਾਜ਼ਮਾਂ ਤੇ ਕਿਸਾਨਾਂ ਸਮੇਤ ਸਾਰੇ ਵਰਗਾਂ ਨੂੰ ਲਾ ਰੇ ਲਾਏ ਹਨ।