ਨਵਜੋਤ ਸਿੱਧੂ ਕਰਨਗੇ ਆਪ ਵਿੱਚ ਐਂਟਰੀ ! ਨਹੀਂ ਦਿੱਤਾ ਕਾਂਗਰਸ ਦਾ ਸਾਥ

Tags

ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿੱਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਐਨ੍ਹਾਂ ਕੁ ਪ੍ਰਭਾਵਿਤ ਹੋਏ ਨੇ ਕਿ ਉਨ੍ਹਾਂ ਨੇ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਸਿੱਧੂ ਦੇ ਗ੍ਰਹਿ ਜ਼ਿਲ੍ਹਾ ਅਤੇ ਪੂਰਬੀ ਹਲਕੇ ਦੇ ਕਈ ਕੌਂਸਲਰ ਅਤੇ ਨਜ਼ਦੀਕੀ ਨੇਤਾਵਾਂ ਵਲੋਂ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀ ਖ਼ਬਰ ਦੀ ਚਰਚਾ ਨੂੰ ਲੈ ਕੇ ਇਕ ਦੂਜੇ ‘ਚ ਖ਼ੁਸ਼ੀ ਦੀ ਲਹਿਰ ਅਤੇ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਰਿਹਾ।

ਤੁਹਾਨੂੰ ਦੱਸ ਦੇਈਏ ਕਿ ਹਾਲਾਂਕਿ ਸਿੱਧੂ ਦੇ ਕਰੀਬੀ ਨੇਤਾਵਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਨਹੀਂ ਹੋ ਸਕੀ ਕਿ ਵਾਕਿਆ ਹੀ ਦਿੱਲੀ ਹਾਈਕਮਾਂਡ ਵਲੋਂ ਸਿੱਧੂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਸੰਬੰਧੀ ਪੱਕੇ ਤੌਰ ‘ਤੇ ਐ ਇਹ ਚਰਚਾਵਾਂ ਸਿਰਫ ਸੋਸ਼ਲ ਮੀਡੀਆ ਤੇ ਹੋ ਰਹੀਆਂ ਹਨ ਪਰ ਸਿੱਧੂ ਵੱਲੋਂ ਇਸ ਗੱਲ ਦੀ ਕੋਈ ਗਵਾਹੀ ਨਹੀਂ ਦਿੱਤੀ ਗਈ। ਹਾਲੇ 2022 ਦੀਆਂ ਚੋਣਾਂ ਵਿਚ ਦੋ ਸਾਲ ਬਾਕੀ ਹਨ। ਪਰ ਪੰਜਾਬ ਦੀਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦਾ ਜਿਕਰ ਜ਼ਰੂਰ ਹੋ ਰਿਹਾ।