ਭਗਵੰਤ ਮਾਨ ਨੇ ਬਾਦਲ ਜੋੜੇ ਲਈ ਖੜ੍ਹੀ ਕੀਤੀ ਨਵੀਂ ਹੀ ਮੁਸੀਬਤ

Tags

ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਬਾਦਲ ਦੀ ਡਗਮਗਾ ਰਹੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਿਵਾਰ ਆਪਣੀ ਨੈਤਿਕਤਾ ਦੇ ਨਾਲ-ਨਾਲ ਪਾਰਟੀ ਦੇ ਸਿਧਾਂਤਾਂ ਨੂੰ ਵੀ ਛਿੱ ਕੇ ਟੰ ਗ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਪੰਜਾਬ ਦੇ ਹਿੱਤ ਗਹਿਣੇ ਧਰ ਕੇ ਬਾਦਲ ਪਰਿਵਾਰ ਨੇ ਆਪਣੀ ਨੂੰਹ ਰਾਣੀ ਨੂੰ ਮੰਤਰੀ ਦੀ ਕੁਰਸੀ 'ਤੇ ਬਿਠਾਇਆ, ਹੁਣ ਜਦ ਬਾਦਲਾਂ ਕੋਲੋਂ ਪੰਜਾਬ ਦੀ ਸੱਤਾ ਖੁੱਸ ਗਈ ਤਾਂ ਇਸ ਟੱਬਰ ਨੇ ਆਪਣੀ ਪਾਰਟੀ ਦਾ ਹੀ ਸੌਦਾ ਕਰ ਲਿਆ। ਭਗਵੰਤ ਮਾਨ ਨੇ ਕਿਹਾ ਕਿ ਬਾਦਲ-ਭਾਜਪਾ ਨਾਪਾਕ ਗੱਠਜੋੜ ਵੈਂਟੀਲੇਟਰ 'ਤੇ ਜਾ ਚੁੱਕਾ ਹੈ, ਬਸ ਹੁਣ ਰਸਮੀ ਐਲਾਨ ਬਾਕੀ ਹੈ,

ਜੋ ਦਿੱਲੀ ਚੋਣਾਂ ਤੋਂ ਬਾਅਦ ਹਰਸਿਮਰਤ ਬਾਦਲ ਦੀ ਛੁੱਟੀ ਨਾਲ ਹੋ ਜਾਵੇਗਾ। ਭਗਵੰਤ ਮਾਨ ਨੇ ਪੁੱਛਿਆ ਕਿ ਕੀ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਤੇ ਆਪਣੀ ਪਾਰਟੀ (ਅਕਾਲੀ ਦਲ) ਦੇ ਲੋਕਾਂ ਨੂੰ ਦੱਸ ਸਕਣਗੇ ਕਿ ਹਰਸਿਮਰਤ ਦੀ ਵਜ਼ੀਰੀ ਲਈ ਹੋਰ ਕਿੰਨੀ ਵਾਰ ਸਟੈਂਡ ਬਦਲਣਗੇ। ਇਸ ਲਈ ਜੇਕਰ ਬਾਦਲ ਪਰਿਵਾਰ 'ਚ ਜਰਾ-ਜਿੰਨੀ ਵੀ ਜ਼ਮੀਰ ਜਿੰਦਾ ਬਚੀ ਹੈ ਤਾਂ ਉਹ ਭਾਜਪਾ ਨਾਲੋਂ ਨਾਤਾ ਤੋੜ ਕੇ ਦਿੱਲੀ ਚੋਣਾਂ 'ਚ ਨਫ਼ਰਤ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ 'ਚ ਹਿੱਸਾ ਪਾਉਣ।