ਭਗਵੰਤ ਮਾਨ ਦੇ ਹੱਸਦੇ ਚਿਹਰੇ ਪਿੱਛੇ ਹੈ ਵੱਡਾ ਦੁੱਖ

Tags

ਭਗਵੰਤ ਮਾਨ ਨੇ ਪਿਛਲੇ ਸਾਲ 16 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਸੀਨੀਅਰ 'ਆਪ' ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਇੱਕ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੂੰ ਕੁਝ ਲੋਕ ਹਾਲੇ ਵੀ ਮਜ਼ਾਕ ਨਾਲ ਹੀ ਲੈਂਦੇ ਹਨ। ਇਸ ਦਾ ਕਾਰਨ ਹੈ ਉਨ੍ਹਾਂ ਨਾਲ ਜੁੜੇ ਵਿਵਾਦ।ਭਗਵੰਤ ਮਾਨ ਦਾ ਸਾਲ 2016 ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਸਰਕਾਰੀ ਅਧਿਆਪਕਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ। ਉਹ ਆਪਣੇ ਪਿਤਾ, ਸਰਕਾਰੀ ਅਧਿਆਪਕ ਨਾਲ ਹੋਈ ਗੱਲਬਾਤ ਦੱਸਦੇ ਹਨ।

ਵੀਡੀਓ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ, "ਤੁਸੀਂ ਸਿਰਫ਼ ਬੱਚਿਆਂ ਨੂੰ ਝਿੜਕਦੇ ਹੋ, ਸਜ਼ਾ ਦਿੰਦੇ ਹੋ ਅਤੇ ਘਰ ਆ ਜਾਂਦੇ ਹੋ। ਤੁਸੀਂ ਤਨਖਾਹ ਵਿੱਚ ਵਾਧਾ ਕਿਉਂ ਚਾਹੁੰਦੇ ਹੋ?" ਭਗਵੰਤ ਮਾਨ ਦੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਅੱਛੀ-ਖਾਸੀ ਅਪੀਲ ਹੈ ਅਤੇ ਉਹ ਪੰਜਾਬ ਦੇ ਉਨ੍ਹਾਂ ਆਗੂਆਂ ਵਿੱਚੋਂ ਹਨ ਜਿੰਨ੍ਹਾਂ ਨੂੰ ਸੁਣਨ ਲਈ ਲੋਕ ਖਾਸਕਰ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚਦੇ ਹਨ। ਭਗਵੰਤ ਮਾਨ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨਾਲ ਜੁੜੇ ਹੋਏ ਜੋ ਵਿਵਾਦ ਹਨ ਉਹ ਤੁਹਾਨੂੰ ਦੱਸਦੇ ਹਾਂ।