ਮੁੰਡੇ ਨੇ ਕੁੜੀ ਨੂੰ ਚੁੱਕ ਕੇ ਲਈਆਂ ਲਾਵਾਂ, ਹੋਇਆ ਅਨੋਖਾ ਵਿਆਹ

Tags

ਲਾਵਾਂ/ਫ਼ੇਰੇ ਵਿਆਹ ਦੀ ਸਭ ਤੋਂ ਮਹੱਤਵਪੂਰਨ ਰਸਮ ਹੈ। ਇਸ ਰਸਮ ਤੋਂ ਬਾਅਦ ਹੀ ਵਿਆਹ ਸੰਪੂਰਨ ਮੰਨਿਆ ਜਾਂਦਾ ਹੈ ਅਤੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਤੇ ਮੰਨੀਆਂ ਜਾਂਦੀਆਂ ਹਨ। ਡਾ. ਹਰਜਿੰਦਰ ਵਾਲੀਆ ਨੇ ਆਪਣੇ ਲੇਖ (ਹਾਸ਼ੀਏ ਦੇ ਆਰ ਪਾਰ) ਵਿਚ ਇਸ ਰਸਮ ਬਾਰੇ ਲਿਖਿਆ ਹੈ ਕਿ ਮਹਾਨ ਕੋਸ਼ ਅਨੁਸਾਰ 'ਲਾਂਵ' ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਤੋੜਨ ਦੀ ਪ੍ਰਕਿਰਿਆ। ਇਸ ਲਈ ਲਾਵਾਂ ਵਿਆਹ ਸਮੇਂ ਦੀ ਪਰਿਕਰਮਾ ਹੈ ਜਿਸ ਦੁਆਰਾ ਪਿਤਾ ਦੇ ਘਰ ਨਾਲੋਂ ਸਬੰਧ ਤੋੜ ਕੇ, ਪਤੀ ਦੇ ਘਰ ਨਾਲ ਜੋੜਿਆ ਜਾਂਦਾ ਹੈ।

ਵੇਦੀ ਦੇ ਫ਼ੇਰਿਆਂ ਵੇਲੇ ਚਾਰ ਡੰਡੇ ਚੌਰਸ ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ, ਉਪਰ ਤੋਤੇ ਬਣਾਏ ਜਾਂਦੇ ਸਨ। ਅਗਨੀ ਦੇ ਆਲੇ-ਦੁਆਲੇ ਵੇਦੀ ਉਤੇ ਸੱਤ ਲਾਵਾਂ/ਫ਼ੇਰੇ ਲਏ ਜਾਂਦੇ ਸਨ। ਪਹਿਲੇ ਛੇ ਫ਼ੇਰਿਆਂ ਵਿਚ ਕੰਨਿਆਂ ਅੱਗੇ ਹੁੰਦੀ ਸੀ ਅਤੇ ਸੱਤਵੇਂ ਫ਼ੇਰੇ ਵੇਲੇ ਵਰ ਅੱਗੇ ਹੁੰਦਾ ਸੀ। ਬ੍ਰਾਹਮਣ ਵਲੋਂ ਵੇਦ-ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਸੀ। ਇਹ ਲਾਵਾਂ ਤਾਰਿਆਂ ਦੀ ਛਾਵੇਂ ਹੁੰਦੀਆਂ ਸਨ। ਅਜੋਕੇ ਸਮੇਂ ਵਿਚ ਵਿਆਹ ਸਿਰਫ਼ ਦਿਨ ਵੇਲੇ ਹੀ ਹੁੰਦੇ ਹਨ। ਇਸ ਲਈ ਹੁਣ ਇਹ 'ਲਾਵਾਂ ਫ਼ੇਰੇ' ਤਾਰਿਆਂ ਦੀ ਛਾਵੇਂ ਦੀ ਥਾਂ ਸੂਰਜ ਦੇ ਪ੍ਰਕਾਸ਼ ਵਿਚ ਹੀ ਹੁੰਦੇ ਹਨ।