ਸੰਗਰੂਰ ਵਾਲਾ ਭਗਵੰਤ ਮਾਨ ਦਬਦਾ ਕਿੱਥੇ ਆ, ਪੂਰੇ ਰੰਗ ਵਿੱਚ ਆਏ ਮਾਨ, ਲੋਕਾਂ ਨੇ ਕੀਤੀ ਫੁਲਾਂ ਦੀ ਵਰਖਾ

Tags

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਜਿੱਥੇ ਨਾਅਰਾ ਦਿੱਤਾ ਹੈ ‘ਕੇਜਰੀਵਾਲ ਫਿਰ ਤੋਂ’ ਉੱਥੇ ਹੀ ‘ਕੰਮ ਹੀ ਚਾਹ’ ਅਤੇ ‘ਇਕ ਚਾਹ ਦਿੱਲੀ ਦੇ ਨਾਮ’ ਵਰਗੇ ਨਾਅਰਿਆਂ ਦੇ ਨਾਲ ਨਵਾਂ ਕੈਂਪੇਨ ਸ਼ੁਰੂ ਕੀਤਾ ਹੈ। ਅਹਿਮਾਦਾਬਾਦ ਦਾ ਰਹਿਣ ਵਾਲਾ ਪ੍ਰਫੂਲ ਬਿਲੋਰ ਐਮਬੀਏ ਚਾਹਵਾਲਾ ਦੇ ਨਾਮ ਨਾਲ ਮਸ਼ਹੂਰ ਹੈ। ਪ੍ਰਫੂਲ ਨੇ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਕੀਤਾ ਸੀ ਅਤੇ ਕੰਮ ਦੀ ਚਾਹ ਸਟਾਲ ਤੋਂ APP ਲਈ ਚੋਣ ਪ੍ਰਚਾਰ ਦੀ ਇੱਛਾ ਜਤਾਈ ਸੀ। ਪਾਰਟੀ ਦੇ ਦਿੱਲੀ ਚੋਣਾਂ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਮਬੀਏ ਚਾਹ ਵਾਲਾ ਸਟਾਲ ਦਾ ਉਦਘਾਟਨ ਕੀਤਾ।

ਐਮਬੀਏ ਚਾਹਵਾਲਾ ਸਟਾਲ ਦੇ ਮਾਲਿਕ ਪ੍ਰਫੂਲ ਨੇ ਦਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਚਾਹ ਦਾ ਸਟਾਲ ਲਗਾ ਰਿਹਾ ਹੈ। ਅਹਿਮਦਾਬਾਦ ਤੋਂ ਆਏ ਵਾਲਨਟਿਅਰ ਨੇ APP ਆਫਿਸ ਵਿਚ ਐਮਬੀਏ ਚਾਹਵਾਲਾ ਦੇ ਨਾਮ ਨਾਲ ਚਾਹ ਦਾ ਸਟਾਲ ਲਗਾਇਆ ਹੈ। ਇਸ ਵਿਚ APP ਸਰਕਾਰ ਵੱਲੋਂ ਕੀਤੇ ਗਏ ਕੰਮ ਤੇ 4 ਤਰ੍ਹਾਂ ਦੀ ਚਾਹ ਦਾ ਨਾਮ ਦਿੱਤਾ ਗਿਆ ਹੈ। ਪਹਿਲੀ ਸਿਖਿਆ ਵਾਲੀ ਚਾਹ ਹੈ ਜਿਸ ਵਿਚ ਸਰਕਾਰੀ ਸਕੂਲਾਂ ਵਿਚ ਸਿਸਟਮ ਸੁਧਾਰਨ ਦੇ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੀ ਸਿਹਤ ਵਾਲੀ ਚਾਹ ਹੈ ਜਿਸ ਵਿਚ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੁਵਿਧਾਵਾਂ ਵਧੀਆ ਦਿੱਤੀਆਂ ਹਨ। ਤੀਜੀ ਸਪੈਸ਼ਲ ਚਾਹ ਜੋ ਆਮ-ਆਦਮੀ ਦੀਆਂ ਬੁਨਿਆਦੀ ਲੋੜਾਂ ਨਾਲ ਜੁੜੀਆਂ ਹੋਈਆਂ ਹਨ।