ਲੋਕਾਂ ਨੇ ਘੇਰਿਆ ਭਗਵੰਤ ਮਾਨ, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

Tags

ਦਿੱਲੀ ਅਸੈਂਬਲੀ ਚੋਣਾਂ 2020 'ਚ ਪੰਜਾਬ ਦੀ ਭੂਮਿਕਾ ਵੀ ਸਾਫ ਦਿਖਾਈ ਦੇ ਰਹੀ ਹੈ। ਕਾਂਗਰਸ ਤੇ ਭਾਜਪਾ ਤੋਂ ਬਾਅਦ ਪੰਜਾਬ ਦੇ ਆਪ ਆਗੂ ਵੀ ਦਿੱਲੀ 'ਚ ਡੇਰਾ ਲਾਉਣਗੇ। ਆਗੂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਤੇ ਹਰਿਆਣਾ 'ਚ ਭਾਜਪਾ ਦੇ ਅਗਵਾਈ ਵਾਲੀ ਸਰਕਾਰ ਦੇ ਵਾਅਦਿਆਂ ਨੂੰ ਹੀ ਹਕੀਕਤ ਲੋਕਾਂ ਤਕ ਪਹੁੰਚਾਉਣਗੇ। ਪਾਰਟੀ ਹਾਈਕਮਾਨ ਨੇ ਆਪ ਆਗੂਆਂ ਦੀ ਘਰ-ਘਰ ਜਾ ਕੇ ਵੋਟਰਾਂ ਤੋਂ ਸੰਪਰਕ ਕਰਨ ਦੀ ਡਿਊਟੀ ਲਗਾਈ ਹੈ। ਇਹ ਆਗੂ ਦਿੱਲੀ ਦੇ ਸਿੱਖ ਤੇ ਪੰਜਾਬੀ ਖੇਤਰਾਂ 'ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ 'ਚ ਜੁੱਟਣਗੇ।

ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਕਈ ਆਗੂ ਦਿੱਲੀ 'ਚ ਸਰਗਰਮ ਹੋ ਗਏ ਹਨ। ਸੰਸਦ ਮੈਂਬਰ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੋਰ ਕਮੇਟੀ ਦੇ ਮੈਂਬਰਾਂ, ਆਬਜਵਰਾਂ ਦੀ ਦਿੱਲੀ 'ਚ ਡਿਊਟੀ ਲੱਗਾ ਦਿੱਤੀ ਗਈ ਹੈ। ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਕਈ ਵਿਧਾਇਕ ਦਿੱਲੀ ਪਹੁੰਚ ਗਏ ਹਨ, ਜਦਕਿ ਬਾਕੀ ਵਿਧਾਇਕ ਕੁਝ ਦਿਨਾਂ 'ਚ ਦਿੱਲੀ ਜਾਣਗੇ।