ਥੱਪੜੋ-ਥੱਪੜੀ ਹੋਏ ਕਾਂਗਰਸੀ ਲੀਡਰ, ਮਾਰ-ਮਾਰ ਥੱਪੜ ਕੱਢੀ ਲੀਡਰ ਵਾਲੀ ਫੂਕ!

Tags

ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬ ਸਰਕਾਰ ਦੀ ਇਹ ਝਾਕੀ ਸ਼੍ਰੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਸੀ। ਝਾਕੀ ਵਿੱਚ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁੱਲ ਆਲਮ ਨੂੰ ਦਿੱਤੇ ਸਦੀਵੀਂ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੂੰ ਰੂਪਮਾਨ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ‘ਕਿਰਤ ਕਰੋ’ ਦਾ ਸਿਧਾਂਤ ਇਮਾਨਦਾਰ ਸਾਧਨਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦਾ ਸੰਦੇਸ਼ ਦਿੰਦਾ ਹੈ ਜਦੋਂਕਿ ‘ਨਾਮ ਜਪੋ’ ਦੇ ਸਿਧਾਂਤ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਨਿਰੰਤਰ ਜਾਪ ਕਰਨ ਲਈ ਪ੍ਰੇਰਿਆ ਗਿਆ ਹੈ।ਝਾਕੀ ਵਿੱਚ ਟਰੈਕਟਰ ਵਾਲੇ ਹਿੱਸੇ ’ਤੇ ਵਿਸ਼ਾਲ ਤੇ ਵਿਲੱਖਣ ਹੱਥ ‘ਇੱਕ ਅਕਾਲ ਪੁਰਖ’ ਦੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ।

ਟ੍ਰੇਲਰ ਉੱਪਰ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਦ੍ਰਿਸ਼ਮਾਨ ਕੀਤੇ ਗਏ ਹਨ। ਟ੍ਰੇਲਰ ਦੀ ਸ਼ੁਰੂਆਤ ਵਿੱਚ ਦਰਸਾਇਆ ‘ਕਿਰਤ ਕਰੋ’ ਦਾ ਸੰਦੇਸ਼ ਵਿਅਕਤੀ, ਪਰਿਵਾਰ ਤੇ ਸਮਾਜ ਦੀ ਭਲਾਈ ਤੇ ਸੁਧਾਰ ਲਈ ਅਕਾਲ-ਪੁਰਖ ਵੱਲੋਂ ਬਖ਼ਸ਼ਿਸ ਕੀਤੇ ਹੁਨਰ, ਕਾਬਲੀਅਤ, ਪ੍ਰਤਿਭਾ ਤੇ ਸਖ਼ਤ ਮਿਹਨਤ ਜਿਹੀਆਂ ਰਹਿਮਤਾਂ ਰਾਹੀਂ ਕਿਸੇ ਵਿਅਕਤੀ ਵੱਲੋਂ ਇਮਾਨਦਾਰ, ਪਾਵਨ ਤੇ ਸਮਰਪਿਤ ਜ਼ਿੰਦਗੀ ਜਿਊਣ ਨਾਲ ਸਬੰਧਤ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਤੀਜੇ ਸਿਧਾਂਤ ‘ਵੰਡ ਛਕੋ’ ਰਾਹੀਂ ਲੋਕਾਈ ਨੂੰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਮਿਹਨਤ ਦੇ ਫਲ ਨੂੰ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ।