ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰ ਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਖਨੌਰੀ ਕਲਾਂ ਦੇ ਵਿਚ ਜ਼ਮੀਨਦੋਜ਼ ਪਾਈਪ ਲਾਈਨ ਦਾ ਉਦਘਾਟਨ ਕੀਤਾ | ਉਦਘਾਟਨ ਕਰਨ ਤੋਂ ਬਾਅਦ ਬੀਬੀ ਭੱਠਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਵਿਚ ਹੀ ਪੰਜਾਬ ਦਾ ਵਿਕਾਸ ਹੋ ਰਿਹਾ ਹੈ 2002 ਤੋਂ 2007 ਵਿਚ ਪੰਜਾਬ ਦੇ ਵਿਚ ਕਾਂਗਰਸ ਸਰਕਾਰ ਸੀ ਅਤੇ ਉਹ ਖੇਤੀਬਾੜੀ ਮੰਤਰੀ ਸਨ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿਚ ਉਨ੍ਹਾਂ ਨੇ ਹੀ ਇਸ ਸਕੀਮ ਨੂੰ ਲਾਗੂ ਕਰਵਾਇਆ ਸੀ | ਉਨ੍ਹਾਂ ਨੇ ਕਿਹਾ ਕਿ ਅੱਜ ਹਰੀਗੜ੍ਹ ਗੇਹਲਾਂ ਅਤੇ ਖਨੌਰੀ ਦੇ ਵਿਚ ਜੋ ਅੰਡਰਗਰਾਊਾਡ ਪਾਈਪ ਲਾਈਨ ਦਾ ਉਦਘਾਟਨ ਕੀਤਾ ਹੈ ਇਸ ਦੇ ਕਾਰਨ 55 ਘਰਾਂ ਦੇ 800 ਏਕੜ ਜ਼ਮੀਨ ਨੂੰ ਪਾਣੀ ਲੱਗੇਗਾ |
ਉਨ੍ਹਾਂ ਦੇ ਨਾਲ ਓ.ਐੱਸ.ਡੀ. ਰਵਿੰਦਰ ਸਿੰਘ ਟੁਰਨਾ, ਗੁਰਤੇਜ ਸਿੰਘ ਤੇਜੀ, ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਵਾਇਸ ਚੇਅਰਮੈਨ ਰਘਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਗਿੱਲ, ਐੱਸ.ਡੀ.ਐੱਮ. ਮੂਨਕ ਕਾਲਾ ਰਾਮ ਕਾਂਸਲ, ਡੀਐੱਸਪੀ ਮੂਣਕ ਬੁੱਟਾ ਸਿੰਘ ਗਿੱਲ, ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ, ਰਣਜੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਗੋਗਾ, ਬਿੰਦੂ ਸਿੰਘ ਢੀਂਡਸਾ, ਰਾਮਦਿਆ ਸਿੰਘ ਧਾਰੀਵਾਲ, ਗੁਰਭੇਜ ਸਿੰਘ ਥੇੜੀ, ਧੰਨਰਾਜ ਸ਼ਰਮਾ, ਕਾਲਾ ਪੰਚਾਇਤ ਮੈਂਬਰ ਤੇ ਹੋਰ ਮੌਜੂਦ ਸਨ |