ਫੇਰ ਤੱਤਾ ਹੋਇਆ ਸੁਨੀਲ ਜਾਖੜ, ਸਿੱਧੂ ਦੇ ਸਾਥੀ ਦੀ ਕੈਪਟਨ ਨਾਲ ਟੱਕਰ

Tags

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤਿਆਂ ਬਾਰੇ ਵੱਡੇ ਫੈਸਲੇ ਲਈ ਵੰਗਾਰਿਆ ਹੈ। ਜਾਖੜ ਨੇ ਕਿਹਾ ਹੈ ਕਿ ਅਕਾਲੀਆਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਕੈਪਟਨ ਨੂੰ ਮਹਾਨ ਸਿਕੰਦਰ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿਕੰਦਰ ਨੇ ਗੁੰਝਲਦਾਰ ਗੰਢ ਨੂੰ ਤਲ ਵਾਰ ਨਾਲ ਵੱ ਢ ਦਿਤਾ ਸੀ, ਉਸੇ ਤਰ੍ਹਾਂ ਕੈਪਟਨ ਨੂੰ ਬਿਜਲੀ ਸਮਝੌਤੇ ਤੋ ੜ ਨੇ ਚਾਹੀਦੇ ਹਨ। ਜਾਖੜ ਨੇ ਕਿਹਾ ਕਿ ਲੋਕਾਂ ’ਤੇ ਵਾਰ-ਵਾਰ ਬਿਜਲੀ ਮਹਿੰਗੀ ਕਰਨ ਦਾ ਬੋਝ ਪੈ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਰੋ ਸ ਹੈ।

ਸੁਨੀਲ ਜਾਖੜ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਬਿਜਲੀ ਦਰਾਂ ਵਿੱਚ ਵਾਧਾ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਅਕਾਲੀ ਦਲ ਇਸ ਲਈ ਸਾਰਾ ਦੋ ਸ਼ ਕਾਂਗਰਸ ਸਰਕਾਰ ਸਿਰ ਮੜ੍ਹ ਰਿਹਾ ਹੈ। ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕ ਰਾਹਤ ਚਾਹੁੰਦੇ ਹਨ ਤੇ ਜਿਨ੍ਹਾਂ ਨੇ ਗਲਤ ਸਮਝੌਤੇ ਕੀਤੇ ਸਨ, ਉਨ੍ਹਾਂ ਨੂੰ ਬੇਨ ਕਾਬ ਕਰਨ ਦੀ ਲੋੜ ਹੈ।