ਲੇਬਰ ਦਾ ਕੰਮ ਕਰਨ ਵਾਲਾ ਮਿੰਟਾਂ ਵਿਚ ਬਣ ਗਿਆ ਕਰੋੜਪਤੀ

Tags

ਸਿੱਖੀ ਦੇ ਤਿੰਨ ਮੁੱਢਲੇ ਨਿਯਮਾਂ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਵਿੱਚ ਕਿਰਤ ਕਰਨਾ ਵੀ ਸ਼ਾਮਲ ਹੈ। ਮਨੁੱਖ ਦਾ ਮੁੱਖ ਨਿਸ਼ਾਨਾ ਦਾ ਉਪਦੇਸ਼ ਇਹ ਚਾਨਣ ਬਖ਼ਸ਼ਦਾ ਹੈ ਕਿ ਨਾਮ ਜਪਣ ਲਈ ਸਰੀਰ ਦਾ ਕਾਇਮ ਹੋਣਾ ਵੀ ਜ਼ਰੂਰੀ ਹੈ। ਸਰੀਰ ਦੀਆਂ ਤਿੰਨ ਮੁੱਢਲੀਆਂ ਲੋੜਾਂ ਹੁੰਦੀਆਂ ਹਨ ‘ਕੁੱਲੀ, ਗੁੱਲੀ ਤੇ ਜੁੱਲੀ’, ਇਨ੍ਹਾਂ ਦੀ ਪ੍ਰਾਪਤੀ ਲਈ ਕਿਰਤ ਕਰਨੀ ਬੇਹੱਦ ਜ਼ਰੂਰੀ ਹੈ। ਗੁਰਮਤਿ ਇਹ ਸਿੱਖਿਆ ਦੇਂਦੀ ਹੈ ਕਿ ਹੇ ਬੰਦਿਆ ! ਤੂੰ ਰੱਜ ਕੇ ਮਿਹਨਤ ਕਰ, ਤਾਂ ਕਿ ਤੂੰ ਆਪਣਾ ਗੁਜ਼ਰਾਨ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕਰ ਸਕੇਂ। ਪਾਵਨ ਬਚਨ ਹਨ, ਕਿਰਤ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਖੇਤੀ ਕਰਨੀ, ਮਜ਼ਦੂਰੀ ਕਰਨੀ, ਕੱਪੜੇ ਬੁਣਨਾ, ਕੱਪੜੇ ਰੰਗਣਾ, ਦੁਕਾਨਦਾਰੀ ਕਰਨੀ, ਵਪਾਰ ਕਰਨਾ, ਆਦਿ।

ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ, ਜੋ ਵੱਖ-ਵੱਖ ਕਿਰਤ ਕਰਦੇ ਸਨ ਪਰ ਇੱਕ ਵਿਸ਼ੇਸ਼ਤਾ ਸਾਂਝੀ ਹੈ ਕਿ ਮਨ ਅੰਦਰ ਰੱਬੀ ਭੈ-ਅਦਬ ਹੋਣ ਕਾਰਨ ਧਰਮ ਦੀ ਕਿਰਤ ਕੀਤੀ ਗਈ ਹੈ। ਕਿਰਤ ਵੀ; ਸੁਕਿਰਤ ਹੋਣੀ ਚਾਹੀਦੀ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਜੀ ਨੇ ਧਰਮ ਦੀ ਕਿਰਤ ਨੂੰ ਹੀ ਮਾਨਤਾ ਦਿੱਤੀ ਹੈ। ਐਮਨਾਬਾਦ ਵਿਖੇ ਮਲਕ ਭਾਗੋ ਦੇ ਪਕਵਾਨਾ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਣੀ ਸੱਚੀ-ਸੁੱਚੀ ਕਿਰਤ ਸਮੇਤ ਇੱਕ ਕਿਰਤੀ ਨੂੰ ਮਾਣ ਬਖ਼ਸ਼ਣਾ ਹੈ। ਗੁਰਮਤਿ ਤਾਂ ਕਿਰਤ ਵਿੱਚੋਂ ਧਰਮ ਪੈਦਾ ਕਰਨ ਦੀ ਜਾਚ ਸਿਖਾਉਂਦੀ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਦੀ ਹੈ, ਜੋ ਧਰਮ ਨੂੰ ਕਿਰਤ ਬਣਾ ਲੈਂਦੇ ਹਨ। ਵਿਹਲੜ ਤੇ ਮਖੱਟੂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਭਾਵੇਂ ਉਸ ਦਾ ਪਹਿਰਾਵਾ ਧਾਰਮਿਕ ਹੀ ਕਿਉਂ ਨਾ ਹੋਵੇ।