ਸਿੱਧੂ ਮੂਸੇਵਾਲੇ ਦੇ ਮਾੜੇ ਦਿਨ, ਲੜਕੀ ਨੇ ਲਗਾਏ ਗੰਭੀਰ ਇਲਜ਼ਾਮ

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਖ਼ਿਲਾਫ਼ ਫੋਨ 'ਤੇ ਧ ਮ ਕੀ ਦੇਣ ਦੀ ਸ਼ਿਕਾਇਤ ਮੋਗਾ ਦੇ ਐਨ ਆਰ ਆਈ ਥਾਣੇ 'ਚ ਦਰਜ ਹੋਈ ਹੈ। ਕਮਲਜੀਤ ਨਾਂ ਦੀ ਕੈਨੇਡੀਅਨ ਔਰਤ ਨੇ ਇੰਗਲੈਂਡ ਦੇ ਫੋਨ ਨੰਬਰ ਤੋਂ ਉਸ ਨੂੰ ਧ ਮ ਕੀ ਦੇਣ ਦਾ ਦੋ ਸ਼ ਲਾਇਆ ਹੈ। ਪੁਲਿਸ ਨੇ ਗਾਇਕ ਮੁਸੇਵਾਲਾ ਨੂੰ ਕਮਲਜੀਤ ਦੀ ਸ਼ਿਕਾਇਤ 'ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਫਿਲਹਾਲ ਮੁਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਮਲਜੀਤ ਜਿਸ ਫੋਨ ਨੰਬਰ ਦੀ ਗੱਲ ਕਰ ਰਹੀ ਹੈ, ਉਹ ਮੁਸੇਵਾਲਾ ਦਾ ਨਹੀਂ ਹੈ।

ਐਨ ਆਰ ਆਈ ਥਾਣੇ ਦੇ ਐਸ ਐਚ ਓ ਅਨੁਸਾਰ ਕਮਲਜੀਤ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਜਦੋਂ ਸਿੱਧੂ ਮੁਸੇਵਾਲਾ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਤਾਂ ਔਰਤ ਨੇ ਉਸ ਦੀ ਮਦਦ ਵੀ ਕੀਤੀ ਸੀ। ਪਹਿਲਾਂ ਤਾਂ ਰਿਸ਼ਤਾ ਚੰਗਾ ਸੀ। ਦੋਵਾਂ ਦੇ ਵਿਆਹ ਹੋਣ ਦੀਆਂ ਗੱਲਾਂ ਵੀ ਹੋਈਆਂ ਪਰ ਗੱਲ ਸਿਰੇ ਨਹੀਂ ਚੜ੍ਹੀ।