ਭਾਰਤ ਪਾਕਿਸਤਾਨ ਵਿੱਚ ਖਟਾਸ ਤੋਂ ਬਾਅਦ ਫਿਰ ਆਈ ਖੁਸ਼ਖ਼ਬਰੀ, ਹਰ ਕੋਈ ਦੇ ਰਿਹੈ ਦੁਆਵਾਂ

Tags

ਬਠਿੰਡਾ ਅਦਾਲਤ ਵਿਚ ਪ੍ਰੈਕਟਿਸ ਕਰਦੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇੱਕ ਪਾਕਿਸਤਾਨੀ ਬੱਚੇ ਦਾ ਕੇ ਸ ਵੀ ਹੱਲ ਕੀਤਾ ਹੈ । ਜਦ ਉਹ ਸ੍ਰੀ ਨਨਕਾਣਾ ਸਾਹਿਬ ਯਾਤਰਾ ਤੇ ਗਏ ਸਨ ਤਾਂ ਉਨ੍ਹਾਂ ਨੂੰ ਇੱਕ ਪਾਕਿਸਤਾਨੀ ਬੱਚੇ ਮੁਬਾਰਕ ਬਿਲਾਲ ਦੇ ਭਾਰਤ ਦੀ ਜੇਲ੍ਹ ਵਿਚ ਬੰਦ ਹੋਣ ਦਾ ਸਮਾਚਾਰ ਮਿਲਿਆ ਸੀ । 4.9.18 ਨੂੰ ਪਾਕਿਸਤਾਨੀ ਬੱਚੇ ਬਿਲਾਲ ਨੂੰ ਤਰਨ ਤਾਰਨ ਦੀ ਅਦਾਲਤ ਨੇ ਬ ਰੀ ਕਰ ਦਿੱਤਾ ਸੀ ਕਿ ਉਹ ਗ਼ਲਤੀ ਨਾਲ ਆਗਿਆ ਸੀ। ਹੁਣ 14 ਜਨਵਰੀ ਨੂੰ ਮੁਬਾਰਕ ਬਿਲਾਲ ਬਾਘਾ ਸਰਹੱਦ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਸੌਂਪ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ।

ਦੱਸ ਦੇਈਏ ਕਿ ਘਟਨਾ ਵਾਲੇ ਦਿਨ ਬਿਲਾਲ ਸਰਹੱਦ ‘ਤੇ ਬਿਨ੍ਹਾਂ ਪਾਸਪੋਰਟ ਦੇ ਭਾਰਤ ‘ਚ ਦਾ ਖ ਲ ਹੋਇਆ ਸੀ। ਜਿਸ ਨੂੰ ਸੁਰੱਖਿਆ ਬਲਾਂ ਨੇ  ਗ੍ਰਿ ਫ ਤਾ ਰ ਕੀਤਾ ਸੀ। 1 ਮਾਰਚ 2018 ਨੂੰ ਉਸ ਖ਼ਿ ਲਾ ਫ਼ ਤਰਨਤਾਰਨ ਦੇ ਖੇਮਕਰਨ ਥਾਣੇ ਵਿੱਚ ਕੇ ਸ ਦਰਜ ਕੀਤਾ ਗਿਆ ਸੀ ਅਤੇ ਉਸਨੂੰ ਹੁਸ਼ਿਆਰਪੁਰ ਜੁਵੇਨਾਈਲ ਹੋਮ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਿਲਾਲ ਨੂੰ ਵਾਪਸ ਪਾਕਿਸਤਾਨ ਭੇਜਣ ਦੇ ਦਸਤਾਵੇਜ਼ ਪੂਰੇ ਹੋ ਗਏ ਹਨ। ਇਹ ਅਗਲੇ ਹਫ਼ਤੇ ਭੇਜਿਆ ਜਾਵੇਗਾ।