ਵੋਟਾਂ ਤੋਂ ਪਹਿਲਾਂ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਜੇ ਕਿਤੇ ਪੰਜਾਬ 'ਚ ਵੀ ਬਣ ਜਾਂਦੀ ਸਰਕਾਰ ਤਾਂ.

Tags

ਰਾਜਧਾਨੀ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਸਰਵੇਖਣ ਕੀਤਾ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਮੁੜ ਬਾਜ਼ੀ ਮਾਰ ਸਕਦੀ ਹੈ। ਖਾਸਕਰ ਦਿੱਲੀ ਵਾਲੇ ਮੁੱਖ ਮੰਤਰੀ ਦੇ ਅਹੁਦੇ 'ਤੇ ਅਰਵਿੰਦਰ ਕੇਜਰੀਵਾਲ ਨੂੰ ਹੀ ਵੇਖਣਾ ਚਾਹੁੰਦੇ ਹਨ। ਸਰਵੇਖਣ ਅੰਕੜਿਆਂ ਮੁਤਾਬਕ ਅਰਵਿੰਦ ਕੇਜਰੀਵਾਲ ਇੱਕ ਵਾਰ ਫੇਰ ਦਿੱਲੀ 'ਚ ਸਰਕਾਰ ਬਣਾ ਸਕਦੇ ਹਨ। ਸਰਵੇਖਣ ਵਿੱਚ 69.50 ਪ੍ਰਤੀਸ਼ਤ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਲਈ ਭਰੋਸਾ ਕੀਤਾ।

ਦੂਜੇ ਨੰਬਰ 'ਤੇ ਬੀਜੇਪੀ ਸਾਂਸਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਹਨ। ਉਨ੍ਹਾਂ ਨੂੰ ਸਿਰਫ 10.7 ਫੀਸਦੀ ਲੋਕ ਮੁੱਖ ਮੰਤਰੀ ਚਾਹੁੰਦੇ ਹਨ। ਕਾਂਗਰਸੀ ਲੀਡਰ ਅਜੇ ਮਾਕਨ ਦੇ ਹੱਕ 'ਚ ਸਿਰਫ 7.1 ਫੀਸਦੀ ਵੋਟ ਪਏ। ਇਸ ਸਰਵੇਖਣ 'ਚ ਲੋਕਾਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਪ੍ਰਸ਼ਨਾਂ 'ਚੋਂ ਇੱਕ ਸਵਾਲ ਸੀ ਕਿ ਜੇ ਅੱਜ ਦੇਸ਼ 'ਚ ਲੋਕ ਸਭਾ ਚੋਣਾਂ ਹੋ ਜਾਂਦੀਆਂ ਹਨ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਸੰਦ ਕੌਣ ਹੋਵੇਗਾ। ਸਰਵੇਖਣ 'ਚ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਆਪਣੀ ਰਾਏ ਦਿੱਤੀ।