ਭਾਈ ਰਾਜੋਆਣਾ ਦੇ ਸ਼ੁਭਚਿੰਤਕਾਂ ਲਈ ਫਿਰ ਆਈ ਵੱਡੀ ਖੁਸ਼ਖ਼ਬਰੀ

Tags

ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਇਸ ਲਈ ਫਿਕਰਮੰਦ ਸੀ ਉਧਰ, ਕੈਪਟਨ ਸਰਕਾਰ ਨੂੰ ਖਦਸ਼ਾ ਸੀ ਕਿ ਇਸ ਮੁੱਦੇ 'ਤੇ ਪੰਜਾਬ ਵਿੱਚ ਮੁੜ ਸੰਘਰਸ਼ ਮਘ ਸਕਦਾ ਹੈ। ਇਸ ਲਈ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਗਰਮ ਸੀ। ਲੰਘੇ ਦਿਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ ਰਾਜੋਆਣਾ ਨੇ 11 ਜਨਵਰੀ ਨੂੰ ਕੀਤੀ ਜਾਣ ਵਾਲੀ ਭੁੱਖ ਹੜਤਾਲ ਵਾਪਸ ਲੈ ਲਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕੀਤੀ ਸੀ।

ਰਾਜੋਆਣਾ ਨੇ 11 ਜਨਵਰੀ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਗ੍ਰਹਿ ਮੰਤਰਾਲੇ ਕੋਲ ਅੱਠ ਸਾਲਾਂ ਤੋਂ ਬਕਾਇਆ ਪਏ ਕੇਸ ਦੀ ਸ਼੍ਰੋਮਣੀ ਕਮੇਟੀ ਵੱਲੋਂ ਢੁੱਕਵੇਂ ਰੂਪ ਵਿੱਚ ਪੈਰਵੀ ਨਹੀਂ ਕੀਤੀ ਜਾ ਰਹੀ ਹੈ। ਇਸੇ ਕਾਰਨ ਰਾਜੋਆਣਾ ਦੋ ਵਾਰ ਪਹਿਲਾਂ ਵੀ ਭੁੱਖ ਹੜਤਾਲ ਰੱਖ ਚੁੱਕੇ ਹਨ। ਦੋਵੇਂ ਵਾਰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨਾਂ ਵੱਲੋਂ ਕੇਸ ਦੀ ਢੁੱਕਵੀਂ ਪੈਰਵੀ ਦੇ ਭਰੋਸਿਆਂ ਮਗਰੋਂ ਰਾਜੋਆਣਾ ਭੁੱਖ ਹੜਤਾਲ ਖੋਲ੍ਹਦੇ ਰਹੇ ਹਨ। ਐਤਕੀਂ ਫਰਕ ਇਹ ਹੈ ਕਿ ਅਜਿਹਾ ਭਰੋਸਾ ਭੁੱਖ ਹੜਤਾਲ ਤੋਂ ਪਹਿਲਾਂ ਦਿੱਤਾ ਗਿਆ ਹੈ।