ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਕਾਲੀਆਂ ਨੂੰ ਪਾਕਿਸਤਾਨ ਵਿੱਚ ਸਿੱਖਾਂ ਅਤੇ ਧਾਰਮਿਕ ਸੰਸਥਾਵਾਂ ਉਤੇ ਹ ਮ ਲੇ ਉਤੇ ਸਿਆਸਤ ਕਰਨਲਈ ਰਗੜੇ ਲਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਇਸ ਮਾਮਲੇ ਉਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਦੀ ਤੁਲਨਾ ਭਾਰਤ ਵਿੱਚ ਲਿਆਂਦੇ ਅਸੰਵਿਧਾਨਕ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਕਰ ਰਹੇ ਹਨ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਖਾਸ ਕਰ ਕੇ ਹਰਸਿਮਰਤਕੌਰ ਬਾਦਲ ਆਪਣੀ ਘਿਣਾਉਣੀ ਤੇ ਨਿੰਦਕ ਬਿਆਨਬਾਜ਼ੀ ਨਾਲ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹ ਮ ਲਾ ਅਤੇ
ਸਿੱਖ ਨੌਜਵਾਨ ਦੀ ਮ ਤ ਨੂੰ ਕਾਂਗਰਸ ਪਾਰਟੀ ਵਿਰੁੱਧ ਰਾਜਸੀ ਲੜਾਈ ਵਿੱਚ ਹ ਥਿ ਆ ਰ ਵਜੋਂ ਵਰਤ ਰਹੀ ਹੈ। ਮੁੱਖ ਮੰਤਰੀ ਨੇ ਹਰਸਿਮਰਤ ਵੱਲੋਂ ਕੀਤੇ ਟਵੀਟ 'ਤੇ ਬੋਲਦਿਆਂ ਕਿਹਾ, ''ਇਹ ਅਗਿਆਨਤਾਤੇ ਮੂਰਖਤਾ ਦਾ ਸਿਖਰ ਹੈ।'' ਉਨ੍ਹਾਂ ਕਿਹਾ ਕਿ ਸੀ.ਏ.ਏ. ਕੌਮੀ ਨਾਗਰਿਕਤਾ ਰਜਿਸਟਰ ਅਜਿਹੇ ਸਾਧਨ ਹਨ ਜਿਸ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਪਾਕਿਸਤਾਨ ਨਾਲੋਂ ਵੀਜ਼ਿਆਦਾ ਸਤਾਇਆ ਜਾਵੇਗਾ।