ਅਕਾਲੀ ਦਲ ਦਾ ਭਾਜਪਾ ਨੂੰ ਝਟਕਾ! ਦਿੱਲੀ `ਚ ਕੇਜਰੀਵਾਲ ਨੂੰ ਸਮਰਥਨ!

Tags


ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿਚ ਫੁੱਟ ਪੈ ਗਈ ਹੈ। ਸ਼ੁੱਕਰਵਾਰ ਨੂੰ ਅਕਾਲੀ ਦਲ ਦੀ ਬੈਠਕ ਵਿਚ ਪਾਰਟੀ ਅੰਦਰ ਮਤਭੇਦ ਜ਼ਾਹਰ ਹੋ ਗਏ ਜਦੋਂ ਬਹੁਤੇ ਮੈਂਬਰ ਭਾਜਪਾ ਦੇ ਸਮਰਥਨ ਦੇ ਹੱਕ ਵਿਚ ਨਜ਼ਰ ਆਏ। ਭਾਜਪਾ ਨੇ ਵੀ ਅਕਾਲੀ ਤੋਂ ਸਟੈਂਡ ਬਦਲਣ ਦੀ ਮੰਗ ਕੀਤੀ ਸੀ, ਜਿਸ ਨੂੰ ਇਸ ਨੇ ਠੁਕਰਾ ਦਿੱਤਾ ਅਤੇ ਨਤੀਜਾ ਇਹ ਨਿਕਲਿਆ ਕਿ 35 ਸਾਲ ਪੁਰਾਣਾ ਗੱਠਜੋੜ ਹੁਣ ਟੁੱਟਣ ਦੀ ਕਗਾਰ ‘ਤੇ ਹੈ। ਇਸ ਦੇ ਨਾਲ ਹੀ, ਅਕਾਲੀ ਦਲ ਦੇ ਬਹੁਤ ਸਾਰੇ ਮੈਂਬਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਵਾਂਗ ਦਿੱਲੀ ਚੋਣਾਂ ਵਿਚ ਭਾਜਪਾ ਦਾ ਸਮਰਥਨ ਕਰੇ।

ਕੁਝ ਮੈਂਬਰ ਅਜਿਹੇ ਸਨ ਜੋ ਦਿੱਲੀ ਚੋਣਾਂ ਵਿੱਚ ਭਾਜਪਾ ਨਾਲ ਨਹੀਂ ਜਾਣਾ ਚਾਹੁੰਦੇ ਸਨ। ਖ਼ਬਰ ਇਹ ਵੀ ਹੈ ਕਿ ਸਮਰਥਨ ਨੂੰ ਲੈ ਕੇ ਦੋਵਾਂ ਮੈਂਬਰਾਂ ਦਰਮਿਆਨ ਗਰਮ ਬਹਿਸ ਹੋਈ। ਆਖਰਕਾਰ ਇਹ ਮਾਮਲਾ ਅਕਾਲੀ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਛੱਡ ਦਿੱਤਾ ਗਿਆ ਹੈ। ਦਰਅਸਲ, ਦਿੱਲੀ ਵਿਚ ਭਾਜਪਾ ਨੇ ਆਪਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੀ ਸੀਟ ਨਹੀਂ ਦਿੱਤੀ। ਨਾਗਰਿਕਤਾ ਸੋਧ ਐਕਟ (ਸੀ.ਏ.ਏ) 'ਤੇ ਅਕਾਲੀ ਦਾ ਸਟੈਂਡ ਕਾਰਨ ਸੀ।