ਬਾਦਲਾਂ ਦਾ ਹੱਥ ਛੱਡ ਭਾਜਪਾ 'ਚ ਜਾਣਗੇ ਢੀਂਡਸਾ!

Tags

ਸ਼ੋ੍ਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ 2 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਮੀਟਿੰਗ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਕਰਨ ਘੁਮਾਣ ਕੈਨੇਡਾ ਦੀ ਅਗਵਾਈ ਹੇਠ ਹੋਈ। ਮੇਰਾ 45 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਅਜਿਹੇ ਲੋਕ ਆਪਣਾ ਸਿਆਸੀ ਕਤਲ ਖੁਦ ਕਰ ਲੈਂਦੇ ਹਨ। ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਨੁਕਾਰ ਚੁੱਕੇ ਹਨ।

ਸੋ੍ਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜ਼ਿਲ੍ਹਾ ਸੰਗਰੂਰ ਦੇ ਅਬਜਰਵਰ ਸਿਕੰਦਰ ਸਿੰਘ ਮਲੂਕਾਂ ਨੇ ਕਿਹਾ ਕਿ ਪਾਰਟੀ ਸਮੁੰਦਰ ਹੁੰਦੀ ਹੈ, ਜਿਵੇ ਸਮੁੰਦਰ ਵਿੱਚੋ ਬਾਲਟੀ ਪਾਣੀ ਕੱਢਣ ਨਾਲ ਉਸ ਨੂੰ ਕੋਈ ਫ਼ਰਕ ਨਹੀ ਪੈਂਦਾ, ਉਸੇ ਤਰ੍ਹਾਂ ਦੋ ਵਿਅਕਤੀਆ ਦੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਬਲਕਿ ਅਜਿਹੇ ਲੋਕ ਪਾਰਟੀ ਤੋਂ ਵੱਖ ਹੋ ਕੇ ਸਦਾ ਲਈ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।