ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਨੂੰ ਪੰਜਾਬ 'ਚ ਕਈ ਹੋਰ ਵੱਡੇ ਝ ਟ ਕੇ ਲੱਗਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ | ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਅਕਾਲੀ ਦਲ ਵਿਚਲਾ ਇਕ ਵੱਡੇ ਕੱਦ ਦਾ ਆਗੂ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਢੀਂਡਸਾ ਖੇਮੇ ਨਾਲ ਜੁੜਨ ਲਈ ਉਤਾਵਲੇ ਹਨ | ਪਤਾ ਲੱਗਾ ਹੈ ਕਿ ਉਨ੍ਹਾਂ ਦੀ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਨਾਲ ਬੈਠਕ ਹੋ ਚੁੱਕੀ ਹੈ ਜਦਕਿ ਅਜਿਹੇ ਆਗੂਆਂ ਨੇ ਮਾਲਵਾ ਿਖ਼ੱਤੇ ਦੇ ਇੱਧਰਲੇ ਜ਼ਿਲਿ੍ਹਆਂ 'ਚ ਆਪਣੇ ਸਮਰਥਕ ਅਕਾਲੀ ਵਰਕਰਾਂ ਨੂੰ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਬਾਗ਼ੀ ਅਕਾਲੀ ਆਗੂਆਂ ਨਾਲ ਸੁਰ ਮਿਲਾ ਕੇ ਪੁਰਾਣੇ ਅਕਾਲੀ ਦਲ ਦੀ ਬਹਾਲੀ ਲਈ ਸੱਥਾਂ 'ਚ ਪ੍ਰਚਾਰ ਸ਼ੁਰੂ ਕਰ ਦੇਣ ਤਾਂ ਕਿ ਹੇਠਲੇ ਪੱਧਰ 'ਤੇ ਆਪ ਮੁਹਾਰੇ ਅਕਾਲੀ ਪੱਖੀ ਵਿਅਕਤੀਆਂ ਦੀ ਲਾਮਬੰਦੀ ਖ਼ੁਦ ਬ ਖ਼ੁਦ ਸ਼ੁਰੂ ਹੋ ਸਕੇ |
ਦੱਸਣਾ ਬਣਦਾ ਹੈ ਕਿ ਢੀਂਡਸਾ ਪਰਿਵਾਰ ਨੂੰ ਚੁਣੌਤੀ ਦੇਣ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਉਨ੍ਹਾਂ ਦੇ ਹਲਕਾ ਸੰਗਰੂਰ 'ਚ 2 ਫਰਵਰੀ ਨੂੰ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਪਾਰਟੀ ਵਲੋਂ ਵੱਡਾ ਇਕੱਠ ਕਰ ਕੇ ਢੀਂਡਸਾ ਪਿਓ-ਪੁੱਤ ਦੀਆਂ ਸਰਗਰਮੀਆਂ ਨੂੰ ਠੱਲ੍ਹ ਪਾਉਣ ਲਈ ਸਿਆਸੀ ਹਲਕਿਆਂ 'ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਾਰਟੀ ਤੋਂ ਵੱਖ ਹੋ ਕੇ ਇਹ ਪਰਿਵਾਰ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਵਲੋਂ ਇਹ ਰੈਲੀ ਸੱਤਾਧਾਰੀ ਧਿਰ ਦੀਆਂ ਨਾਕਾਮੀਆਂ ਉਜਾਗਰ ਕਰਨ ਦੇ ਨਾਂਅ ਹੇਠ ਕੀਤੀ ਜਾ ਰਹੀ ਹੈ ਪਰ ਮੁੱਖ ਨਿਸ਼ਾਨਾ ਢੀਂਡਸਾ ਪਰਿਵਾਰ ਹੀ ਹੈ | ਉੱਧਰ ਢੀਂਡਸਾ ਗੁੱਟ ਵਲੋਂ ਇਸ ਰੈਲੀ ਤੋਂ ਪਹਿਲਾਂ ਹੀ ਸੰਗਰੂਰ ਲੋਕ ਸਭਾ ਹਲਕੇ 'ਚ ਹਲਕਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ |