ਹੋ ਗਿਆ ਵੱਡਾ ਐਲਾਨ, 2022 'ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਬਣੇਗੀ ਸਰਕਾਰ

Tags

ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵਾਰ ਫੇਰ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਦੌਰ ਸ਼ੁਰੂ ਹੋਇਆ ਹੈ। ਸਿੱਧੂ ਨੂੰ ਦਿੱਲੀ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਸਿੱਧੂ ਨੂੰ ਪੰਜਾਬ 'ਚ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਇਸ ਬਾਰੇ ਸਿੱਧੂ ਨੇ ਪਿਛਲੇ ਦਿਨੀਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਹੈ। ਇਹ ਹੱਲ ਕਿਸੇ ਤੋਂ ਲੁੱਕੀ ਨਹੀਂ ਕਿ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਨਾਰਾਜ਼ਗੀ ਦਾ ਦੌਰ ਚੱਲ ਰਿਹਾ ਹੈ। ਅਜਿਹੇ 'ਚ ਪਾਰਟੀ ਹਾਈਕਮਾਨ ਕੈਪਟਨ ਨੂੰ ਨਜ਼ਰਅੰਦਾਜ਼ ਕਰ ਸਿੱਧੂ ਨੂੰ ਕੈਬਨਿਟ ਦੀ ਥਾਂ ਪਾਰਟੀ 'ਚ ਹੀ ਅਹੁਦਾ ਦੇ ਸਕਦੀ ਹੈ ਕਿਉਂਕਿ ਹਾਈਕਮਾਨ ਕੈਪਟਨ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ।

ਦਰਅਸਲ ਬੀਤੇ ਸਾਲ ਜੁਲਾਈ 'ਚ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਸਿੱਧੂ 'ਤੇ ਹਾਈਕਮਾਨ ਨੇ ਉਮੀਦ ਨਹੀਂ ਛੱਡੀ। ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਮੰਤਰੀ ਹੀ ਨਹੀਂ ਸਗੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਵੀ ਸਿੱਧੂ ਬਾਰੇ ਭਵਿੱਖਬਾਣੀਆਂ ਕਰਨ 'ਚ ਲੱਗੇ ਹੋਏ ਹਨ। ਕਾਂਗਰਸ ਹਾਈਕਮਾਨ ਨਹੀਂ ਚਾਹੁੰਦੀ ਕਿ ਸਿੱਧੂ ਕਿਸੇ ਹੋਰ ਧਿਰ ਨਾਲ ਜੁੜੇ। ਅਜਿਹੇ ਵਿੱਚ ਹਾਈਕਮਾਨ ਅਜਿਹਾ ਰਸਤਾ ਕੱਢ ਰਹੀ ਹੈ ਕਿ ਸਿੱਧੂ ਤੇ ਕੈਪਟਨ ਵਿਚਲੇ ਤਣਾਅ ਤੋਂ ਬਚਦਿਆਂ ਸ਼ਕਤੀਆਂ ਦਾ ਸੰਤੁਲਨ ਬੈਠਾਇਆ ਜਾਵੇ।ਸੂਤਰਾਂ ਮੁਤਾਬਕ ਦਿੱਲੀ ਚੋਣ ਨੂੰ ਲੈ ਕੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਸਿੱਧੂ ਨੇ ਰਾਹੁਲ ਤੇ ਪ੍ਰਿਅੰਕਾ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਬਾਰੇ ਸਿੱਧੂ ਦਾ ਰੋਲ ਵੀ ਤੈਅ ਹੋਇਆ ਹੈ। ਇਸ ਦਾ ਐਲਾਨ ਦਿੱਲੀ ਚੋਣਾਂ ਤੋਂ ਬਾਅਦ ਹੀ ਹੋਏਗਾ।