ਸੁਖਬੀਰ ਬਾਦਲ ਨੇ ਰੱਜਕੇ ਕੱਢੀ ਭੜਾਸ, ਢੀਂਡਸੇ,ਰਾਮੂਵਾਲੀਆ ਤੇ ਜੀਕੇ ਸਭ ਪਤੀਲੇ ਵਾਂਗੂ ਮਾਜੇ!

Tags

ਸੁਖਬੀਰ ਬਾਦਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਸੀ ਭਾਈਚਾਰਕ ਸਾਂਝ, ਸਰਬੱਤ ਦੇ ਭਲੇ ਅਤੇ ਸਭ ਧਰਮਾਂ ਦੇ ਸਤਿਕਾਰ ਦੇ ਸਿਧਾਂਤ ’ਤੇ ਚਲਦਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਵੀ ਇਸੇ ਲਈ ਵੋਟ ਪਾਈ ਸੀ ਤਾਂ ਜੋ ਦੂਜੇ ਮੁਲਕਾਂ ਤੋਂ ਆਏ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਪੱਕੀ ਨਾਗਰਿਕਤਾ ਮਿਲ ਸਕੇ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਅਜਿਹੇ ਲੋਕਾਂ ਲਈ ਲ ੜ ਦਾ ਰਿਹਾ ਹੈ। ਇਸ ਕਾਨੂੰਨ ਦੇ ਹੱਕ ਵਿਚ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਇਹ ਵੀ ਆਖਿਆ ਸੀ ਕਿ ਇਸ ਵਿਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ 26 ਜਨਵਰੀ ਨੂੰ ਕਾਂਗਰਸ ਸਰਕਾਰ ਵਲੋਂ ਸਮਾਰਟ ਫੋਨ ਵੰਡੇ ਜਾਣ ਸਬੰਧੀ ਵਿਅੰਗ ਕਰਦਿਆਂ ਕਿਹਾ ਕਿ ਹੁਣ ਤਕ ਕਾਂਗਰਸ ਨੇ ਸਿਰਫ ਤਰੀਕ ਦਰ ਤਰੀਕ ਹੀ ਦਿੱਤੀ ਹੈ ਅਤੇ ਦੋ ਸਾਲਾਂ ਬਾਅਦ ਇਸੇ ਤਰ੍ਹਾਂ ਪੰਜਾਬ ਵਾਸੀ ਵੀ ਉਨ੍ਹਾਂ ਨੂੰ ਪੱਕੀ ਤਰੀਕ ਦੇਣਗੇ।

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੇ ਅਜਿਹੇ ਲੋਕਾਂ ਨਾਲ ਸਬੰਧ ਬਣਾਇਆ ਹੈ ਜੋ ਪੱਕੇ ਤੌਰ ’ਤੇ ਕਾਂਗਰਸ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿਚ ਪਰਮਜੀਤ ਸਿੰਘ ਸਰਨਾ, ਰਵੀਇੰਦਰ ਸਿੰਘ ਤੇ ਹੋਰ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਸਬੰਧੀ ਭੇਜੇ ਗਏ ਦਸਤਾਵੇਜ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਬਜ਼ੁਰਗਾਂ ਨੇ ਤਾਂ ਖੁਦ ਹਿਟਲਰ ਕੋਲੋਂ ਇਕ ਮਹਿੰਗੀ ਕਾਰ ਤੋਹਫੇ ਵਿਚ ਲਈ ਸੀ।