ਸਿਮਰਜੀਤ ਬੈਂਸ ਨੇ ਗੱਡ ਦਿੱਤੇ ਪੰਚਾਇਤੀ ਜ਼ਮੀਨਾਂ 'ਚ ਪਾਰਟੀ ਦੇ ਝੰਡੇ

Tags

ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖੰਨਾ ਦੇ ਪਿੰਡ ਭੁਮੱਦੀ ਵਿਚ ਪੰਜਾਬ ਸਰਕਾਰ ਵਲੋਂ ਇੰਡਸਟਰੀ ਨੂੰ ਪੰਚਾਇਤੀ ਜ਼ਮੀਨ ਦੇਣ ਦੇ ਫਰਮਾਨ ਦੇ ਵਿਰੋਧ ਦੀ ਸ਼ੁਰੂਆਤ ਪਿੰਡ ਭੁਮੱਦੀ ਤੋਂ ਸ਼ੁਰੂ ਕਰਨਗੇ, ਮੁਹਿੰਮ ਤਹਿਤ ਇਹ ਮਾਰਚ ਖੰਨਾ ਤੋਂ ਅਲੱਗ ਅਲੱਗ ਪਿੰਡਾਂ ਤੋਂ ਹੋ ਕੇ ਰਾਜਪੁਰਾ ਦੇ ਪਿੰਡ ਸੇਹਰਾ ਸੇਹਰੀ ਤੱਕ ਜਾਵੇਗਾ। ਇਸ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਪਿੰਡ ਭੁਮੱਦੀ ਦੀ ਪੰਚਾਇਤੀ ਜ਼ਮੀਨ 'ਤੇ ਝੰਡੇ ਗੱਡੇ ਦਿੱਤੇ ਅਤੇ ਕਿਹਾ ਕਿ ਅਸੀਂ ਪੰਚਾਇਤਾਂ ਦੀ ਜ਼ਮੀਨ 'ਤੇ ਬਿਲਕੁਲ ਕ ਬ ਜ਼ਾ ਨਹੀਂ ਹੋਣ ਦੇਵਾਂਗੇ।

ਪੱਤਰਕਾਰਾਂ ਨਾਲ ਗੰਲਬਤਾ ਕਰਦੇ ਹੋਏ ਬੈਂਸ ਨੇ ਕਿਹਾ ਕਿ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹ ਮ ਲੇ ਦੀ ਨਿੰਦਾ ਕੀਤੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਕੀਤੀ। ਗਠਜੋੜ ਦੇ ਸਵਾਲ 'ਤੇ ਬੈਂਸ ਦਾ ਕਹਿਣਾ ਸੀ ਕਿ ਛੇਤੀ ਹੀ ਪੰਜਾਬ ਵਿਚ ਨਵਾਂ ਗਠਜੋੜ ਦੇਖਣ ਨੂੰ ਮਿਲੇਗਾ।