ਬਾਦਲਾਂ ਦੇ ਖੋਲ਼੍ਹੇ ਭੇਦ, ਸੁਣ ਹੋਵੋਗੇ ਹੈਰਾਨ, ਢੀਂਡਸਾ ਦੇ ਟੁੱਟਿਆ ਸਬਰ ਦਾ ਬੰਨ

Tags

ਸੁਖਬੀਰ ਸਿੰਘ ਬਾਦਲ ਦੇ ਸਿਰ ਉਤੇ ਬੇਸ਼ਕ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਤਾਜ ਸਜਾ ਦਿੱਤਾ ਗਿਆ ਹੋਵੇ, ਤੇ ਪ੍ਰਧਾਨਗੀ ਦੀ ਚੋਣ ਪੂਰੇ ਲੋਕਤੰਤਰਿਕ ਤਰੀਕੇ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੋਵੇ, ਪਰ ਇਕ ਟਕਸਾਲੀ ਅਕਾਲੀ ਅਜਿਹਾ ਵੀ ਹੈ, ਜੋ ਨਾ ਤਾਂ ਸੁਖਬੀਰ ਬਾਦਲ ਨੂੰ ਅਪਣਾ ਪ੍ਰਧਾਨ ਮੰਨਣ ਨੂੰ ਤਿਆਰ ਹੈ, ਤੇ ਨਾ ਹੀ ਉਸ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਜਮਹੂਰੀ ਢੰਗ ਨਾਲ ਹੋਈ ਜਾਪ ਰਹੀ ਹੈ।  ਢੀਂਡਸਾ ਨੂੰ ਜਦੋਂ ਅਸੀਂ ਸਵਾਲ ਪੁੱਛਿਆ ਕਿ ਤੁਸੀ ਹੁਣ ਅਕਾਲੀ ਦਲ ਦਾ ਹਿੱਸਾ ਹੋ ਜਾ ਨਹੀਂ, ਤਾਂ ਢੀਂਡਸਾ ਨੇ ਕਿਹਾ ਕਿ ਉਹ ਹਮੇਸ਼ਾ ਅਕਾਲੀ ਹੀ ਰਹਿਣਗੇ।

ਫਿਰ ਜਦੋਂ ਅਸੀਂ ਸਵਾਲ ਕੀਤਾ ਕਿ ਤੁਸੀਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਮੰਨਦੇ ਹੋ, ਤਾਂ ਢੀਂਡਸਾ ਨੇ ਬਹੁਤ ਕੜਕ ਲਹਿਜੇ ਵਿਚ ਕਿਹਾ ਕਿ , ਮੈਂ ਨਹੀਂ ਮੰਨਦਾ ਸੁਖਬੀਰ ਬਾਦਲ ਨੂੰ ਪ੍ਰਧਾਨ, ਕਿਉਂਕਿ ਪ੍ਰਧਾਨ ਦੀ ਚੋਣ ਲੋਕ ਤਾਂਤਰਿਕ ਤਰੀਕੇ ਨਾਲ ਨਹੀਂ ਹੋਈ। ਉਹ ਸੀਨੀਅਰ ਅਕਾਲੀ ਨੇਤਾ ਨੇ ਸੁਖਦੇਵ ਸਿੰਘ ਢੀਂਡਸਾ। ਢੀਂਡਸਾ ਨੇ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਹਾੜੇ ਮੌਕੇ ਪਾਰਟੀ ਦੇ ਸਮਾਗਮ ਤੋਂ ਦੂਰੀ ਬਣਾਈ ਰੱਖੀ ਤੇ ਬਾਗ਼ੀ ਹੋ ਕੇ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਆਗੂਆਂ ਨਾਲ ਸਟੇਜ ਵੀ ਸਾਂਝੀ ਕੀਤੀ।