ਨਵਜੋਤ ਸਿੱਧੂ ਸਣੇ 3 ਡਿਪਟੀ CM ਬਣਾਉਣ ਦਾ ਨਵਾਂ ਫਾਰਮੂਲਾ

Tags

ਕਾਂਗਰਸ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੌਮੀ ਪੱਧਰ 'ਤੇ ‘ਭਾਰਤ ਬਚਾਓ ਰੈਲੀ’ ਕੀਤੀ ਗਈ ਪਰ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚੇ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਰਕੇ ਚੰਡੀਗੜ੍ਹ ਤੋਂ ਉਡਾਣ ਨਹੀਂ ਭਰ ਸਕਿਆ। ਇਸ ਕਰਕੇ ਉਹ ਰੈਲੀ ਵਿਚ ਪਹੁੰਚ ਨਹੀਂ ਸਕੇ। ਇਸ ਤੱਥ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇ ਦੇਸ਼ ਦੇ ਕੋਨੇ-ਕੋਨੇ ਤੋਂ ਲੀਡਰ ਪਹੁਚ ਸਕਦੇ ਹਨ ਤਾਂ ਕੈਪਟਨ ਦਾ ਚੰਡੀਗੜ੍ਹ ਤੋਂ ਦਿੱਲੀ ਪਹੁੰਚਣਾ ਕੋਈ ਔਖਾ ਨਹੀਂ।ਉਂਝ ਇਸ ਰੈਲੀ ਵਿੱਚ ਕੈਪਟਨ ਦੇ ਸਭ ਤੋਂ ਵੱਡੇ ਵਿਰੋਧੀ ਨਵਜੋਤ ਸਿੱਧੂ ਵੀ ਨਹੀਂ ਪਹੁੰਚੇ। ਸ਼ਾਇਦ ਸਿੱਧੂ ਨੂੰ ਤਾਂ ਮੰਤਰੀ ਦਾ ਅਹੁਦਾ ਖੁੱਸਣ ਦੀ ਨਰਾਜ਼ਗੀ ਸੀ ਪਰ ਕੈਪਟਨ ਦਾ ਨਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਕੈਪਟਨ ਨੂੰ ਅੱਖਾਂ ਵਿਖਾਈਆਂ ਸੀ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਨੀਲ ਜਾਖੜ ਵੀ ਮੰਨ ਚੁੱਕੇ ਹਨ ਕਿ ਲੋਕ ਸਰਕਾਰ ਤੋਂ ਖੁਸ਼ ਨਹੀਂ। ਇਸ ਕੈਪਟਨ ਸਰਕਾਰ ਦੀ ਸਾਰੀ ਰਿਪੋਰਟ ਹਾਈਕਮਾਨ ਕੋਲ ਪਹੁੰਚ ਰਹੀ ਹੈ। ਇਹ ਵੀ ਚਰਚਾ ਹੈ ਕਿ ਅਗਲੇ ਸਮੇਂ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ। ਪੰਜਾਬ ਵਿੱਚ ਤਿੰਨ ਉੱਪ ਮੁੱਖ ਮੰਤਰੀ ਬਣਾਉਣ ਦੀ ਵੀ ਚਰਚਾ ਹੈ। ਇਹ ਚਰਚਾ ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਮਗਰੋਂ ਛਿੜੀ ਹੈ।